ਪੰਜਾਬ ’ਚ ਘਟਣ ਲੱਗਾ ਕੋਰੋਨਾ ਦੀ ਤੀਜੀ ਲਹਿਰ ਦਾ ਅਸਰ

08/15/2022 4:02:57 PM

ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਦੀ ਤੀਜੀ ਲਹਿਰ ਦਾ ਅਸਰ ਘੱਟਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨਾਂ ਦੌਰਾਨ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵਿਚ ਘਾਟਾ ਆਇਆ ਹੈ। 31 ਜੁਲਾਈ ਨੂੰ ਕੋਰੋਨਾ ਦੇ 3121 ਸਰਗਰਮ ਕੇਸ ਸਾਹਮਣੇ ਆਏ ਸਨ ਇਹ ਸੰਖਿਆ 14 ਅਗਸਤ ਤੱਕ 2991 ਰਹਿ ਗਈ ਹੈ। ਇੱਕ ਹਫਤ਼ੇ ਤੋਂ ਐਕਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਜੁਲਾਈ ਮਹੀਨੇ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਸੀ। ਐਤਵਾਰ ਨੂੰ ਸੂਬੇ ਵਿਚ ਸਿਰਫ਼ 256 ਨਵੇਂ ਮਰੀਜ਼ ਸਾਹਮਣੇ ਆਏ ਹਨ। ਐਤਵਾਰ ਨੂੰ ਸੂਬੇ ਦੇ ਛੇ ਜ਼ਿਲ੍ਹੇ ਅਜਿਹੇ ਸਨ ਜਿੱਥੇ ਇੱਕ ਵੀ ਨਵਾਂ ਕੇਸ ਨਹੀਂ ਆਇਆ ਹੈ। 

ਇਸ ਦੇ ਨਾਲ ਹੀ ਬਹੁਤ ਘੱਟ ਮਰੀਜ਼ ਆਕਸੀਜ਼ਨ ’ਤੇ ਨਿਰਭਰ ਹਨ। ਅਜਿਹੇ ਮਰੀਜ਼ਾਂ ਦੀ ਗਿਣਤੀ 115-120 ’ਤੇ ਪੁੱਜਣ ਤੋਂ ਬਾਅਦ 103 ’ਤੇ ਆ ਗਈ ਹੈ। 1 ਜੁਲਾਈ ਨੂੰ ਪੂਰੇ ਸੂਬੇ 'ਚ ਸਿਰਫ 31 ਮਰੀਜ਼ ਆਕਸੀਜਨ 'ਤੇ ਨਿਰਭਰ ਸੀ, ਜਦਕਿ ਅਗਸਤ ਨੂੰ ਇਹ ਅੰਕੜਾ 116 ਤੋਂ ਵੱਧ ਹੋ ਗਿਆ ਸੀ। ਉਦੋਂ ਤੋਂ ਇਹ ਲਗਾਤਾਰ ਘੱਟਦਾ ਜਾ ਰਿਹਾ ਹੈ। ਸਰਗਰਮ ਕੇਸਾਂ ਵਿਚ ਕਮੀ ਆਉਣਾ ਇਕ ਚੰਗਾ ਸੰਕੇਤ ਹੈ ਪਰ ਮ੍ਰਿਤਕਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। 1 ਅਪ੍ਰੈਲ 2022 ਤੋਂ 30 ਜੂਨ 2022 ਤੱਕ ਪੰਜਾਬ ਵਿਚ 30 ਲੋਕਾਂ ਦੀ ਮੌਤ ਹੋਈ ਜਦਕਿ ਜੁਲਾਈ ਵਿਚ 44 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਸੀ। ਅਗਸਤ ਮਹੀਨੇ ਵਿਚ ਰੋਜ਼ਾਨਾ 2-3 ਮਰੀਜ਼ਾਂ ਦੀ ਮੌਤ ਹੋ ਰਹੀ ਹੈ।


Gurminder Singh

Content Editor

Related News