ਕੋਰੋਨਾ ਨਾਲ ਦੋ ਹੋਰ ਮੌਤਾਂ, 180 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

04/22/2021 6:06:38 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ ਫਿਰ ਜ਼ਿਲ੍ਹੇ ਅੰਦਰ ਕੋਰੋਨਾ ਕਰ ਕੇ ਦੋ ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ ਕੋਰੋਨਾ ਦੇ 180 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 32, ਮਲੋਟ ਤੋਂ 32, ਗਿੱਦੜਬਾਹਾ ਤੋਂ 20, ਜ਼ਿਲ੍ਹਾ ਜੇਲ੍ਹ ਤੋਂ 27, ਉਦੇਕਰਨ ਤੋਂ 1, ਮਧੀਰ ਤੋਂ 7, ਬਰੀਵਾਲਾ ਤੋਂ 6, ਲੱਖੇਵਾਲੀ ਤੋਂ 3, ਬੱਲਮਗੜ੍ਹ ਤੋਂ 1, ਰਾਮਨਗਰ ਤੋਂ 1, ਦਾਨੇਵਾਲਾ ਤੋਂ 3, ਈਨਾ ਖੇੜਾ ਤੋਂ 1, ਤੱਪਾ ਖੇੜਾ ਤੋਂ 1, ਸਰਾਵਾਂ ਬੋਦਲਾਂ ਤੋਂ 1, ਬਾਦੀਆਂ ਤੋਂ 1, ਬਾਦਲ ਤੋਂ 3, ਗੁਰੂਸਰ ਤੋਂ 1, ਦੋਦਾ ਤੋਂ 1, ਬੂੜਾ ਗੁੱਜਰ ਤੋਂ 1, ਚੱਕ ਸ਼ੇਰੇਵਾਲਾ ਤੋਂ 1, ਖੋਖਰ ਤੋਂ 1, ਕਿੱਲਿਆਂਵਾਲੀ ਤੋਂ 1, ਲੰਬੀ ਤੋਂ 2, ਕੋਟਭਾਈ ਤੋਂ 1, ਅਰਨੀਵਾਲਾ ਵਜ਼ੀਰਾ ਤੋਂ 1, ਸਿੱਖਵਾਲਾ ਤੋਂ 1, ਗੁਰੂਸਰ ਜੋਧਾਂ ਤੋਂ 1, ਤਰਮਾਲਾ ਤੋਂ 1, ਲੁਹਾਰਾ ਤੋਂ 1, ਬੁਰਜ਼ ਸਿੱਧਵਾਂ ਤੋਂ 2, ਖਾਨੇ ਕੀ ਢਾਬ ਤੋਂ 2, ਲੱਕੜਵਾਲਾ ਤੋਂ 1, ਦਬੜਾ ਤੋਂ 2, ਭਗਵਾਨਪੁਰਾ ਤੋਂ 1, ਮਾਹੂਆਣਾ ਤੋਂ 1, ਪੰਜਾਵਾ ਤੋਂ 1, ਭੀਟੀਵਾਲਾ ਤੋਂ 1, ਪਿੰਡ ਮਲੋਟ ਤੋਂ 2, ਮੋਹਲਾਂ ਤੋਂ 2, ਦੋਦਾ ਤੋਂ 2, ਕਾਉਣੀ ਤੋਂ 1, ਥਰਾਜਵਾਲਾ ਤੋਂ 1, ਲੰਡੇ ਰੋਡੇ ਤੋਂ 2, ਮਹਾਂਬੱਧਰ ਤੋਂ 1, ਮਹਿਣਾ ਤੋਂ 1, ਝੋਰੜ ਤੋਂ 1, ਦੌਲਾ ਤੋਂ 1 ਤੇ ਬਾਦੀਆਂ ਤੋਂ 1 ਕੇਸ ਮਿਲਿਆ ਹੈ।

ਇਸ ਤੋਂ ਇਲਾਵਾ ਅੱਜ 63 ਮਰੀਜ਼ਾਂ ਨੂੰ ਰਿਲੀਵ ਵੀ ਕੀਤਾ ਗਿਆ ਹੈ। ਅੱਜ 1110 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਸ ਸਮੇਂ 1279 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 931 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 6091 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4906 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 1065 ਕੇਸ ਸਰਗਰਮ ਚੱਲ ਰਹੇ ਹਨ।ਅੱਜ ਜ਼ਿਲ੍ਹੇ ਦੇ ਪਿੰਡ ਲੁਹਾਰਾ ਤੋਂ 70 ਸਾਲਾ ਔਰਤ, ਜੋ ਕੋਰੋਨਾ ਪਾਜ਼ੇਟਿਵ ਸੀ, ਨੇ ਅੱਜ ਦਮ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਮਲੋਟ ਤੋਂ 51 ਸਾਲਾ ਔਰਤ ਦੀ ਵੀ ਕੋਰੋਨਾ ਕਰ ਕੇ ਮੌਤ ਹੋਈ ਹੈ। ਹੁਣ ਜ਼ਿਲੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 120 ਹੋ ਗਈ ਹੈ।

Shyna

This news is Content Editor Shyna