ਕੋਰੋਨਾ ਨੂੰ ਲੈ ਕੈ ਅੱਜ ਫਿਰੋਜ਼ਪੁਰ ''ਚ ਰਿਹਾ ਰਾਹਤ ਭਰਿਆ ਦਿਨ

10/16/2020 5:08:41 PM

ਫਿਰੋਜ਼ਪੁਰ (ਕੁਮਾਰ): ਕੋਰੋਨਾ ਨੂੰ ਲੈ ਕੇ ਅੱਜ ਫਿਰੋਜ਼ਪੁਰ 'ਚ ਰਾਹਤ ਭਰਿਆ ਦਿਨ ਰਿਹਾ। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਫਿਰੋਜ਼ਪੁਰ 'ਚ ਕੋਰੋਨਾ ਨਾਲ ਪੀੜਤ ਕੇਵਲ 18 ਮਰੀਜ਼ ਆਏ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ 'ਚ ਹੁਣ ਤੱਕ ਕੁੱਲ 4076 ਕੋਰੋਨਾ ਤੋਂ ਪੀੜਤ ਮਰੀਜ਼ ਸਨ , ਜਿਨ੍ਹਾਂ 'ਚੋਂ 3701 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 259 ਮਰੀਜ਼ਾਂ ਦੀ ਇਲਾਜ ਚੱਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਲੋਕ ਸਰਕਾਰ ਵਲੋਂ ਦਿੱਤੀ ਗਈ ਗਾਈਡਲਾਈਂਸ ਦੀ ਪਾਲਣਾ ਕਰਨ ਅਤੇ ਘਰੋਂ  ਨਿਕਲਦੇ ਸਮੇਂ ਮੂੰਹ 'ਤੇ ਮਾਸਕ ਜ਼ਰੂਰ ਪਾਉਣ।

Shyna

This news is Content Editor Shyna