ਸਰਦੀ ਦੀ ਬਰਸਾਤ ਨੇ ਕਿਸਾਨਾਂ ਦੇ ਚੇਹਰਿਆਂ 'ਤੇ ਲਿਆਂਦੀ ਖੁਸ਼ੀ

01/21/2019 4:28:13 PM

ਫਿਰੋਜ਼ਪੁਰ (ਸਨੀ, ਕੁਮਾਰ) - ਰਾਤ ਦੇ ਸਮੇਂ ਤੋਂ ਚੱਲ ਰਹੀ ਠੰਡੀ ਹਵਾ ਅਤੇ ਸਵੇਰ ਦੇ ਸਮੇਂ ਤੋਂ ਪੈ ਰਹੇ ਹਲਕੇ-ਹਲਕੇ ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਆ ਗਈ ਹੈ। ਇਸ ਤੋਂ ਇਲਾਵਾ ਹਲਕੇ-ਹਲਕੇ ਪੈ ਰਹੇ ਇਸ ਮੀਂਹ ਕਾਰਨ ਕਿਸਾਨਾਂ ਦੇ ਚੇਹਰੇ 'ਤੇ ਖੁਸ਼ੀ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਕਣਕ ਦੀ ਫਸਲ ਲਈ ਇਹ ਮੀਂਹ ਬਹੁਤ ਲਾਹੇਬੰਦ ਹੈ। ਮੀਂਹ ਪੈਣ ਕਾਰਨ ਕਣਕ ਦੀ ਫਸਲ ਨੂੰ ਬਿਮਾਰੀਆ ਤੋਂ ਰਹਿਤ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਸਪਰੇ ਵਾਲੀਆਂ ਦਵਾਈਆਂ ਦੀ ਬੱਚਤ ਹੋਵੇਗੀ। ਉਧਰ ਦੂਜੇ ਪਾਸੇ ਜ਼ਿਆਦਾ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਖਰਾਬ ਹੋਣ ਦਾ ਡਰ ਵੀ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਸਾਰਾ ਦਿਨ ਠੰਡੀ ਹਵਾ ਅਤੇ ਹਲਕੇ-ਹਲਕੇ ਮੀਂਹ ਨਾਲ਼ ਰਾਹਗੀਰਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

rajwinder kaur

This news is Content Editor rajwinder kaur