IDP ਵੱਲੋਂ ਖੇਤੀਬਾੜੀ ਸਬੰਧੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਕੀਤੀ ਕਨਵੈਨਸ਼ਨ

07/12/2020 4:31:05 PM

ਭਵਾਨੀਗੜ੍ਹ(ਕਾਂਸਲ) - ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ ਆਈ.ਡੀ.ਪੀ ਦੀ ਸੂਬਾ ਪੱਧਰੀ ਕਨਵੈਨਸ਼ਨ ਸਥਾਨਕ ਸ਼ਹਿਰ ਵਿਖੇ ਕੀਤੀ ਗਈ। ਇਸ ਮੌਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਮੈਂਬਰਜ਼ ਨੂੰ ਸੰਬੋਧਨ ਕਰਦਿਆਂ ਆਈ.ਡੀ.ਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ, ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੀ ਆੜ ਹੇਠ ਰਾਜ ਸਰਕਾਰਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਮਨਸ਼ਾਂ ਨਾਲ ਫੈਡਰਲਿਜ਼ਮ ਦੀ ਸੰਵਿਧਾਨਕ ਵਿਦਵਤਾ ਦੇ ਉਲਟ ਖੇਤੀਬਾੜੀ ਸੰਬੰਧੀ ਤਿੰਨ ਆਰਡੀਨੈਂਸ ਪਾਸ ਕਰਨ, ਬਿਜਲੀ ਸੋਧ ਬਿੱਲ 2020 ਨੂੰ ਲਾਗੂ ਕਰਨ ਅਤੇ ਸਿੱਖਿਆ ਸਿਲੇਬਸ ’ਚੋਂ ਪੰਚਾਇਤੀ ਰਾਜ ਸੰਸਥਾਵਾਂ ਬਾਰੇ ਜਮਹੂਰੀਅਤ ਧਮ ਨਿਰਪੱਖਤਾ ਤੇ ਰਾਸ਼ਟਰਵਾਦ ਜਿਹੇ ਮਹੱਤਵਪੂਰਨ ਮੁੱਦੇ ਬਾਹਰ ਕੱਢਕੇ ਭਾਜਪਾ ਦੀ ਸੰਕੀਰਨ ਸਿਆਸ਼ਤ ਅਤੇ ਵੰਨ ਸਵੰਨਤਾ ਨੂੰ ਨਾ ਸੰਵਾਰਨ ਦੀ ਮਾਨਸਿਕਤਾ ਨੂੰ ਵੇਖਿਆ ਜਾ ਸਕਦਾ ਹੈ।

ਇਸ ਕਨਵੈਨਸ਼ਨ ਵਿਚ ਪੰਜਾਬ ਅੰਦਰ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪਿੰਡ ਬਚਾਓ, ਪੰਜਾਬ ਬਚਾਓ ਵੱਲੋਂ ਜ਼ਿਲ੍ਹਾ ਪੱੱਧਰੀ ਕਾਨਫਰੰਸਾਂ ਕਰਨ ਦੇ ਉਲੀਕੇ ਪ੍ਰੋਗਰਾਮ ਅੰਦਰ ਭਰਵੀ ਸਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਆਈ.ਡੀ.ਪੀ ਦੇ ਗੁਰਮੇਲ ਸਿੰਘ ਅੱਕਾਂਵਾਲੀ, ਤਰਲੋਚਨ ਸਿੰਘ ਸੂਲਰਘਰਾਟ, ਕਿਰਨਜੀਤ ਕੌਰ ਝੁਨੀਰ, ਹਰਵਿੰਦਰ ਕੌਰ ਲੋਪੇ, ਗੁਰਮੀਤ ਕੌਰ ਨੱਤ, ਫਲਜੀਤ ਸਿੰਘ ਸੰਗਰੂਰ, ਤਾਰਾ ਸਿੰਘ ਫੱਗੂਵਾਲਾ, ਸਮਸ਼ੇਰ ਸਿੰਘ ਗਿੱਦੜਬਾਹਾ, ਪ੍ਰੀਤਮ ਸਿੰਘ ਫਾਜਿਲਕਾ ਅਤੇ ਖਿਆਲੀ ਰਾਮ ਪਾਤੜਾਂ ਤੋਂ ਇਲਾਵਾਂ ਵੱਡੀ ਗਿਣਤੀ ’ਚ ਵੱਖ ਵੱਖ ਸ਼ਹਿਰਾਂ ਤੋਂ ਮੈਂਬਰ ਨੇ ਸਮੂਲੀਅਤ ਕੀਤਾ।


Harinder Kaur

Content Editor

Related News