ਪਾਮ ਸਟਰੀਟ ਦਾ ਨਿਰਮਾਣ ਬਣੇਗਾ ਖਿੱਚ ਦਾ ਕੇਂਦਰ : ਐਸ. ਡੀ. ਐਮ.ਸੇਤੀਆ

09/03/2020 8:31:00 PM

ਬੁਢਲਾਡਾ,(ਬਾਂਸਲ)- ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਲੋਕ ਸਹਿਯੋਗ ਦੇਣ। ਇਹ ਸ਼ਬਦ ਅੱਜ ਇੱਥੇ ਪੱਤਰਕਾਰਾਂ ਨਾਲ ਪਹਿਲੀ ਰਸਮੀ ਮੁਲਾਕਾਤ ਕਰਦਿਆਂ ਐਸ. ਡੀ. ਐਮ (ਆਈ ਏ ਐਸ) ਸਾਗਰ ਸੇਤੀਆਂ ਨੇ ਕਹੇ। ਉਨ੍ਹਾਂ ਕਿਹਾ ਕਿ ਫਾਊਟਨ ਚੋਂਕ ਤੋਂ ਰੇਲਵੇ ਸ਼ਟੇਸ਼ਨ ਤੱਕ 650 ਮੀਟਰ ਲੰਬੀ ਸੜਕ ਫੁੱਟਪਾਥ, ਪਾਣੀ ਦੀ ਨਿਕਾਸੀ, ਪਾਰਕਿੰਗ ਲਈ ਕੋਸਲ ਵਲੋਂ ਲੱਖਾਂ ਰੁਪਏ ਦੇ ਟੈਂਡਰ ਲਗਾ ਦਿੱਤੇ ਗਏ ਹਨ ਜਿਸ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਸ਼ਹਿਰ ਦੇ ਲੋਕਾਂ ਖਾਸਕਰ ਰੇਲਵੇ ਰੋਡ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਕਾਨਾਂ ਅੱਗੇ ਬਣੇ ਚਬੂਤਰਿਆਂ ਨੂੰ ਵੀ ਛੱਡ ਦੇਣ ਕਿਉਕਿ ਚਬੂਤਰਿਆ ਵਾਲੀ ਜਗ੍ਹਾਂ ਤੇ ਨਿਕਾਸੀ ਨਾਲਾ ਅੰਡਰਗਰਾਉਂਡ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੋਡ ਦਾ ਨਾਮ ਪਾਮ ਸਟਰੀਟ ਦੇ ਨਾਮ 'ਤੇ ਵਿਕਸਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰੋਡ ਉੱਪਰ ਦੁਕਾਨਾਂ ਦੀ ਬਣਤਰ ਇੱਕਸਾਰ ਰੱਖੀ ਜਾਵੇਗੀ। ਇੱਕ ਬੋਰਡ, ਇੱਕ ਰੰਗ(ਪੇਂਟ) ਵਾਲੀ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਬੁਢਲਾਡਾ ਨੂੰ ਸੁੰਦਰ, ਸਾਫ ਸੁਥਰਾ ਅਤੇ ਲੋਕਾਂ ਲਈ ਸੈਰਗਾਹ ਦੇ ਰੂਪ ਵਿੱਚ ਪਾਮ ਸਟਰੀਟ ਵਿਕਸਤ ਕਰਕੇ ਆਲੇ ਦੁਆਲੇ ਦੇ ਸ਼ਹਿਰ ਰਤੀਆਂ, ਭੀਖੀ, ਸਰਦੂਲਗੜ੍ਹ ਦੇ ਲੋਕ ਬੁਢਲਾਡਾ ਸ਼ਹਿਰ ਨੂੰ ਦੇਖਣ ਲਈ ਆਉਣਾ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਨਗਰ ਕੋਂਸਲ ਦੇ ਟੈਕਸ ਦੇ ਰੂਪ ਵਿੱਚ ਰਹਿੰਦੀ ਬਕਾਇਆ ਰਾਸ਼ੀ ਤੁਰੰਤ ਭੁਗਤਾਨ ਕਰਨ ਲਈ ਕਿਹਾ ਤਾਂ ਜ਼ੋ ਸ਼ਹਿਰ ਦਾ ਵਿਕਾਸ ਹੋ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੋਂਸਲ ਦੀ ਇਮਾਰਤ ਵਾਲੀ ਵਪਾਰਕ ਕੰਪਲੈਕਸ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਨਗਰ ਕੋਂਸਲ ਦੀ ਨਵੀਂ ਇਮਾਰਤ ਵਾਟਰ ਵਰਕਸ ਦੇ ਗਰਾਉਂਡ ਵਿੱਚ ਬਣਾਉਣ ਦੀ ਤਜਵੀਜ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ 19 ਵਾਰਡਾ ਦੇ ਹਰ ਗਲੀ ਮੁਹੱਲੇ ਵਿੱਚ ਖੇਤਰ ਵੰਡ ਕੇ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਮੋਬਾਇਲ ਨੰਬਰ ਅਤੇ ਨਾਮ ਵੰਡੇ ਗਏ ਖੇਤਰ ਵਿੱਚ ਬੋਰਡ ਲਗਾ ਕੇ ਅੰਕਿਤ ਕੀਤੇ ਜਾਣਗੇ ਤਾ ਜ਼ੋ ਖੇਤਰ ਦੇ ਮੁਹੱਲਾ ਵਾਸੀ ਸੰਬੰਧਤ ਸਫਾਈ ਕਰਮਚਾਰੀ ਨੂੰ ਸੰਪਰਕ ਕਰ ਸਕੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਅਗਾਹਵਧੂ ਸੋਚ, ਨੋਜਵਾਨ ਪੀੜ੍ਹੀ ਅਤੇ ਮਹਿਲਾਵਾਂ ਨੂੰ ਨਾਲ ਲੈ ਕੇ ਮੁਹੱਲਾ ਅਤੇ ਵਾਰਡ ਵਾਇਜ਼ ਨਿਗਰਾਨ ਕਮੇਟੀਆਂ ਦਾ ਵੀ ਨਿਰਮਾਣ ਕੀਤਾ ਜਾਵੇਗਾ ਇਸ ਸੰਬੰਧੀ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਦੱਸਿਆਕਿ ਸ਼ਹਿਰ ਦੀ ਸਫਾਈ ਲਈ ਨਗਰ ਕੋਸਲ ਜੇ ਸੀ ਬੀ ਟਰਾਲੀਆਂ ਅਤੇ ਹੋਰ ਸਮਾਨ ਦੀ ਖਰੀਦ ਕਰ ਰਿਹਾ ਹੈ। ਉਨ੍ਹਾ ਸ਼ਹਿਰ ਨੂੰ ਗੰਦਾ ਕਰਨ ਵਾਲੇ ਥਾਂ ਥਾਂ ਲੱਗਣ ਵਾਲੇ ਪੋਸਟਰ ਫਲੈਕਸਾ ਤੇ ਵੀ ਪੂਰਨ ਤੌਰ ਤੇ ਬੰਦ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਪਲਾਸਟਿਕ ਦੇ ਲਿਫਾਫੇ ਵੇਚਦਾ ਅਤੇ ਵਰਤਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਸ਼ਹਿਰ ਦੇ ਲੋਕਾ ਨੂੰ 100 ਫੀਸਦੀ ਪੀਣ ਵਾਲਾ ਸੁੱਧ ਪਾਣੀ ਮੁਹੱਇਆ ਕਰਨ ਲਈ ਵੱਡੀ ਪੱਧਰ ਤੇ ਵਾਟਰ ਸਪਲਾਈ ਸੀਵਰੇਜ਼ ਬੋਰਡ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਟੀਮ ਰੂਪ ਵਿੱਚ ਲੋਕਾਂ ਦੇ ਸਹਿਯੋਗ ਨਾਲ ਦੇਣ ਦਾ ਉਪਰਾਲਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਸੰਬੰਧੀ ਕੋਈ ਵੀ ਸ਼ਿਕਾਇਤ ਧਿਆਨ ਵਿੱਚ ਆਉਦੀ ਹੈ ਤਾਂ ਤੁਰੰਤ ਮੇਰੇ ਦਫਤਰ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕੁਝ ਸੜਕਾ ਦੇ ਨਿਰਮਾਣ ਲਈ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਦੇ ਮਟੀਰਿਅਲ ਦੀ ਦੇਖਰੇਖ ਨਿਗਰਾਨ ਕਮੇਟੀਆਂ ਦੇ ਮੈਬਰ ਕਰਨਗੇ। ਉਨ੍ਹਾਂ ਮੀਡੀਆਂ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਅਤੇ ਡਿਸਟੈਸ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪਾਮ ਸਟਰੀਟ ਦਾ ਨਕਸਾ ਇਸੇ ਹਫਤੇ ਜਾਰੀ ਕੀਤਾ ਜਾਵੇਗਾ। ਇਸ ਮੌਕੇ ਤੇ ਬੋਲਦਿਆਂ ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। 


Bharat Thapa

Content Editor

Related News