ਕਾਂਗਰਸੀ ਸਰਪੰਚ ਦੇ ਪਤੀ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ, ਵਾਰਸਾਂ ਨੇ ਲਾਸ਼ ਸੜਕ ’ਤੇ ਰੱਖ਼ ਕੇ ਲਾਇਆ ਜਾਮ

07/22/2021 6:05:49 PM

ਮਖ਼ੂ (ਵਾਹੀ): ਜਿੱਥੇ ਇਕ ਪਾਸੇ ਪੰਜਾਬ ਵਿੱਚ ਕੈਪਟਨ ਸਰਕਾਰ ਦੇ 4 ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਵਫਾ ਨਾ ਹੋਣ ਕਾਰਣ ਰੌਜ਼ਾਨਾਂ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ, ਉੱਥੇ ਦੂਜੇ ਪਾਸੇ ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ  ਵਾਅਦੇ ਪੂਰੇ ਕਰਨ ਦੀ ਥਾਂ ਕੁਰਸੀ ਦੀ ਲੜਾਈ ਲੜ ਰਹੇ ਹਨ। ਪੰਜਾਬ ਵਿੱਚ ਵਗਦੇ ਨਸ਼ੇ ਦੇ ਦਰਿਆ ਖਾਸ ਕਰ ਚਿੱਟੇ ਦੀ ਅੱਗ ਦੀਆਂ ਲਾਟਾਂ ਹੁਣ ਸੱਤਾਧਾਰੀਆਂ ਨੂੰ ਵੀ ਲੂਹ ਰਹੀਆਂ ਹਨ, ਜਿਸ ਦੀ ਮਿਸਾਲ ਬਲਾਕ ਮਖ਼ੂ ਦੇ ਪਿੰਡ ਭੂਪੇਵਾਲਾ ਦੀ ਮੌਜੂਦਾ ਕਾਂਗਰਸੀ ਸਰਪੰਚ ਬਚਨ ਕੌਰ ਦੇ ਨੌਜਵਾਨ ਪਤੀ ਗੁਰਦੀਪ ਸਿੰਘ ਪੁੱਤਰ ਸ਼ਾਮ ਸਿੰਘ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਜਿਸ ਤੋਂ ਗੁੱਸੇ ’ਚ ਆਏ ਵਾਰਸਾਂ ਨੇ ਗੁਰਦੀਪ ਸਿੰਘ ਦੀ ਲਾਸ਼ ਮਖ਼ੂ-ਜਲੰਧਰ ਸੜਕ ’ਤੇ ਪਿੰਡ ਮੰਝਵਾਲਾ ਨੇੜੇ ਰੱਖ ਕੇ ਜਾਮ ਲਾ ਦਿੱਤਾ।

ਇਹ ਵੀ ਪੜ੍ਹੋ :   ਸੌਖਾ ਨਹੀਂ ਹੋਵੇਗਾ ਨਵਜੋਤ ਸਿੱਧੂ ਦਾ ਅਗਲਾ ਸਫ਼ਰ, 'ਪ੍ਰਧਾਨਗੀ' ਸਾਬਤ ਹੋ ਸਕਦੀ ਹੈ ਕੰਡਿਆਂ ਵਾਲੀ ਸੇਜ

ਉਹ ਮੰਗ ਕਰ ਰਹੇ ਸਨ ਕਿ ਕਥਿਤ ਤੌਰ ’ਤੇ ਚਿੱਟਾ ਵੇਚਣ ਵਾਲੇ ਨਿਸ਼ਾਨ ਸਿੰਘ ਅਤੇ ਸੁਖਦੇਵ ਸਿੰਘ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਜਾਵੇ। ਸਰਪੰਚ ਬਚਨ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਹ ਚਿੱਟਾ ਵੇਚਣ ਵਾਲਿਆਂ ਨੂੰ ਕਹਿੰਦੀ ਸੀ ਕਿ ਗੁਰਦੀਪ ਸਿੰਘ ਨੂੰ ਨਸ਼ਾ ਨਾ ਦਿਆ ਕਰੋ। ਜਦਕਿ ਉਕਤ ਲੋਕ ਬਦਸਲੂਕੀ ਕਰਦਿਆਂ ਕਹਿ ਦਿੰਦੇ ਸਨ ਕਿ ਅਸੀਂ ਕਿਹੜਾ ਲੋਕਾਂ ਨੂੰ ਘਰੋਂ ਸੱਦਣ ਜਾਂਦੇ ਹਾਂ।  ਮ੍ਰਿਤਕ ਦੇ ਵਾਰਸ ਅਤੇ ਇਲਾਕੇ ਦੇ ਲੋਕਾਂ ਵੱਲੋਂ ਲੱਗਿਆ ਜਾਮ ਵੀਰਵਾਰ ਸਵੇਰੇ 7 ਵਜੇ ਦੇ ਕਰੀਬ ਮ੍ਰਿਤਕ ਦੇ ਵਾਰਸ ਉਸ ਵੱਲੋਂ ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਮੁਖ਼ੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਉਣ ਉਪਰੰਤ ਖੋਲ੍ਹਿਆ।

ਇਹ ਵੀ ਪੜ੍ਹੋ : ਮਾਂ ਦੇ ਇਕਲੌਤੇ ਸਹਾਰੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹੋਇਆ ਬੁਰਾ ਹਾਲ

ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਭੇਜ ਕੇ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਚੌਂਕੀ ਜੋਗੇਵਾਲਾ ਤੇ ਹੋਰ ਅਧਿਕਾਰੀਆਂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਸੀ। ਇਥੇ ਦੱਸਣਯੋਗ ਹੈ ਕਿ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਨਜ਼ਦੀਕੀ ਸਰਪੰਚ ਦਾ ਪਤੀ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਨ ਅਤੇ ਵੇਚਣ ਤੋਂ ਇਲਾਵਾ ਚੋਰੀ ਆਦਿ ਦੇ ਕੇਸ ’ਚ ਜ਼ਮਾਨਤ ’ਤੇ ਆਇਆ ਸੀ। ਲੋਕਾਂ ਵਿੱਚ ਚਰਚਾ ਹੈ ਕਿ ਚਾਰ ਹਫਤਿਆਂ ’ਚ ਨਸ਼ੇ ਦਾ ਲੱਕ ਤੋੜਨ ਦੀ ਸਹੁੰ ਖਾਣ ਵਾਲੀ ਸਰਕਾਰ ਦੇ ਪਿੰਡਾਂ ’ਚੋਂ ਗੈਰ-ਸਮਾਜੀ ਕੰਮਾਂ ਨੂੰ ਰੋਕਣ ਵਾਲੇ ਨਜ਼ਦੀਕੀ ਹੀ ਜੇਕਰ ਖ਼ੁਦ ਨਸ਼ਾ ਕਰਨ ਤੇ ਵੇਚਣਗੇ ਤਾਂ ਨਸ਼ੇ ਦਾ ਪੰਜਾਬ ’ਚੋਂ ਖਾਤਮਾ ਕਿਵੇਂ ਹੋਵੇਗਾ। ਇਸ ਬਾਬਤ ਹਲਕਾ ਵਿਧਾਇਕ ਜ਼ੀਰਾ ਨਾਲ ਕਈ ਵਾਰ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।  ਧਰਨੇ ਦੌਰਾਨ ਸੱਤਾ ਧਿਰ ਸਮੇਤ ਵੱਖ-ਵੱਖ ਪਿੰਡਾਂ ’ ਦੇ  ਨੁਮਾਇੰਦਿਆਂ ਨੇ ਹਲਕਾ ਵਿਧਾਇਕ ਸਮੇਤ ਜ਼ਿਲ੍ਹਾ ਪੁਲਸ ਮੁੱਖੀ ਨੂੰ ਹਲਕਾ ਜ਼ੀਰਾ ਦੇ ਪਿੰਡਾਂ ਅਤੇ ਸ਼ਹਿਰਾ ਵਿੱਚ ਬੇ ਰੋਕ-ਟੋਕ ਵਿਕਦੇ ਨਸ਼ੇ ਤੇ ਅਲ ਪਾਉਣ ਲਈ ਕਿਹਾ।


Shyna

Content Editor

Related News