ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਦਿੱਤਾ ਧਰਨਾ

06/29/2020 3:54:26 PM

ਬਾਘਾ ਪੁਰਾਣਾ (ਰਾਕੇਸ਼)— ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਵਿਧਾਇਕ ਦਰਸ਼ਨ ਸਿੰਘ ਬਰਾੜ , ਸੂਬਾ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਐੱਸ. ਡੀ. ਐੱਮ. ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਲੋਕਾਂ ਨੂੰ ਉਜਾੜਨ 'ਤੇ ਤੁਲਿਆ ਹੋਇਆ ਹੈ ਅਤੇ ਦੇਸ਼ ਅੰਦਰ ਹਊਆ ਖੜ੍ਹਾ ਕਰਕੇ ਲੋਕਾਂ ਨੂੰ ਡਰਾਇਆ ਜਾਂਦਾ ਹੈ। ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਉਹ ਦਿਨ ਕਿਹੜਾ ਹੈ, ਜਿਸ ਦਿਨ ਲੋਕਾਂ ਨੇ ਸੋਖਾ ਕੱਟਿਆ ਹੋਵੇ।

ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 21ਵੀਂ ਮੌਤ, 75 ਸਾਲਾ ਬੀਬੀ ਨੇ ਤੋੜਿਆ ਦਮ

ਵਿਧਾਇਕ ਨੇ ਕਿਹਾ ਕਿ ਨੋਟਬੰਦੀ, ਜੀ. ਐੱਸ. ਟੀ, ਮਹਿੰਗਾਈ ਤੋਂ ਲੋਕਾਂ ਦੀ ਤੋਬਾ-ਤੋਬਾ ਹੋਈ ਪਈ ਹੈ ਪਰ ਫਿਰ ਵੀ ਕੇਂਦਰ ਨੂੰ ਚੈਨ ਨਹੀਂ ਆਇਆ ਅਤੇ ਹੁਣ ਡੀਜ਼ਲ-ਪੈਟਰੋਲ ਦੇ 80 ਰੁਪਏ ਲੀਟਰ ਤੋਂ ਉਪਰ ਰੇਟ ਲਿਜਾ ਕੇ ਜਨਤਾ ਨੂੰ ਭੁੱਖੇ ਮਾਰਨ 'ਤੇ ਕੇਂਦਰ ਆ ਗਈ ਹੈ ਜਦਕਿ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ । ਵਿਧਾਇਕ ਬਰਾੜ ਨੇ ਕਿਹਾ ਕਿ ਅਜਿਹੇ ਹਾਲਾਤ ਬਣ ਚੁੱਕੇ ਹਨ, ਜਿਸ ਨਾਲ ਕਿਸਾਨ, ਉਦਯੋਗ, ਕਾਰੋਬਾਰ, ਛੋਟੀ ਵੱਡੀ ਇੰਡਸਟਰੀ ਡੁੱਬ ਚੁੱਕੀ ਹੈ, ਮਜ਼ਦੂਰਾਂ ਦਿਹਾੜੀਦਾਰ ਲੋਕਾਂ ਲਈ ਦੋ ਵੇਲਿਆਂ ਦੀ ਰੋਟੀ ਵੀ ਨਹੀਂ ਜੁੜ ਰਹੀ। ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਦੇਸ਼ ਦੀ ਜਨਤਾ ਇਕ ਪਾਸੇ ਹੋ ਗਈ ਹੈ ਅਤੇ ਸੜਕਾਂ 'ਤੇ ਧਰਨੇ ਮੁਜ਼ਾਹਰੇ ਕਰ ਰਹੀ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਖ਼ੌਫ਼ਨਾਕ ਵਾਰਦਾਤ, ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਵਿਆਹੁਤਾ ਪ੍ਰੇਮਿਕਾ

ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਅੰਦਰ ਮੋਦੀ ਸਰਕਾਰ ਲੋਕਾਂ ਦੇ ਮੂੰਹੋਂ ਲਹਿ ਚੁੱਕੀ ਹੈ ਅਤੇ ਉਹ ਦਿਨ ਉਡੀਕਦੇ ਹਨ ਕਿ ਜਦੋਂ ਦੇਸ਼ ਦੀ ਸੁੱਖ ਸ਼ਾਤੀ ਅਤੇ ਤਰੱਕੀ ਲਈ ਮੋਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ। ਉਨ੍ਹਾਂ ਨੇ ਪੈਟਰੋਲ-ਡੀਜ਼ਲ ਦੇ ਰੇਟ ਵਧਾਏ ਜਾਣ 'ਤੇ ਮੋਦੀ ਸਰਕਾਰ ਦੀ ਜੰਮ ਕੇ ਨਿੰਦਿਆਂ ਕੀਤੀ ਅਤੇ ਕਿਹਾ ਕਿ ਕੋਰੋਨਾ ਦੀ ਲਪੇਟ 'ਚ ਆਏ ਸੂਬਿਆ ਲਈ ਸਹਾਇਤਾ ਭੇਜਣ ਦੀ ਬਜਾਏ ਪੈਟਰੋਲ-ਪਦਾਰਥਾਂ 'ਚ ਲੁੱਟ ਕਰਨ ਲਈ ਕੰਪਨੀਆਂ ਨੂੰ  ਖੁੱਲ੍ਹ ਦੇ ਦਿੱਤੀ ਹੈ। ਇਸ ਮੌਕੇ ਜਗਸੀਰ ਸਿੰਘ ਕਾਲੇਕੇ, ਸੁਭਾਸ਼ ਗੋਇਲ, ਕੌਂਸਲਰ ਪ੍ਰਧਾਨ ਅਨੂੰ ਮਿੱਤਲ, ਜਗਸੀਰ ਗਰਗ ਓੁਪ ਪ੍ਰਧਾਨ, ਗੁਰਤੇਜ ਸਿੰਘ ਨੱਥੂਵਾਲਾ ਬਲਾਕ ਪ੍ਰਧਾਨ, ਹਰਦੀਪ ਸਿੰਘ ਸੇਖਾ ਪ੍ਰਧਾਨ ਸਮਾਲਸਰ, ਸਮੇਤ ਵੱਡੀ ਗਿਣਤੀ 'ਚ ਵਰਕਰ ਸ਼ਾਮਲ ਸਨ।
ਇਹ ਵੀ ਪੜ੍ਹੋ: ਲਾਪਤਾ ਹੋਈਆਂ ਬੱਚੀਆਂ ਦੀ ਘਰਾਂ 'ਚ ਭਾਲ ਕਰਦੀ ਰਹੀ ਪੁਲਸ, ਜਦ ਕਾਰ 'ਚ ਵੇਖਿਆ ਤਾਂ ਉੱਡੇ ਹੋਸ਼

shivani attri

This news is Content Editor shivani attri