ਦੇਸ਼ ਦਾ ਭਲਾ ਕਾਂਗਰਸ ਦੇ ਹੱਥਾਂ ''ਚ ਹੀ ਹੋਇਆ : ਡਾ. ਮੰਜੂ ਬਾਂਸਲ

12/28/2019 4:21:28 PM

ਬੁਢਲਾਡਾ (ਬਾਂਸਲ)— ਦੇਸ਼ ਅੰਦਰ ਕਾਂਗਰਸ ਦਾ ਮਾਣਮੱਤਾ ਅਤੇ ਸ਼ਾਨਦਾਰ ਇਤਿਹਾਸ ਭਰਪੂਰ ਰਿਹਾ ਹੈ। ਜਿਸ 'ਚ ਮਹਾਤਮਾ ਗਾਧੀ, ਮੋਤੀ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਜਵਾਹਰ ਲਾਲ ਨਹਿਰੂ ਵਰਗੇ ਦੇਸ਼ ਭਗਤ ਨੇਤਾਵਾਂ ਨੂੰ ਦੇਸ਼ ਦੀ ਅਜ਼ਾਦੀ ਲਈ ਲੜਾਈ ਲੜਦਿਆਂ ਆਪਣੇ ਪ੍ਰਾਣਾਂ ਦੀ ਅਹੁਤੀ ਦੇ ਦਿੱਤੀ ਹੈ। ਇਸ ਗੋਰਵਮਈ ਇਤਿਹਾਸ ਨੂੰ ਯਾਦ ਕਰਦੇ ਕਾਂਗਰਸ ਪਾਰਟੀ ਦਾ 134ਵਾਂ ਸਥਾਪਨਾ ਦਿਵਸ ਹਰਲ ਉਲਾਸ ਨਾਲ ਮਨਾ ਰਹੇ ਹਾਂ।

ਇਹ ਸ਼ਬਦ ਅੱਜ ਇਥੇ ਸਥਾਨਕ ਇੰਦਰਾ ਕਾਂਗਰਸ ਭਵਨ ਵਿਖੇ ਝੰਡਾ ਲਹਿਰਾਉਣ ਉੁਪਰੰਤ ਜ਼ਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ. ਮੰਜੂ ਬਾਲਾ ਬਾਂਸਲ ਨੇ ਕਹੇ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਜਿਸ ਦੇਸ਼ ਨੂੰ ਆਜ਼ਾਦੀ ਮਗਰੋਂ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ 'ਚ ਖੜ੍ਹਾ ਕੀਤਾ ਸੀ, ਉਸ ਨੂੰ ਅੱਜ ਦੇਸ਼ ਅੰਦਰ ਫਿਰਕੂ ਸਦਭਾਵਨਾ ਦੀ ਬਜਾਏ ਫਿਕਰਾਪ੍ਰਸਤੀ ਅਤੇ ਇਕ ਧਰਮ ਦੀ ਰਾਜਨੀਤੀ ਨੂੰ ਹਵਾ ਦੇ ਕੇ ਭਾਜਪਾ ਵੱਲੋਂ ਆਰਥਿਕ ਮੰੰਦੀ ਦੀਆਂ ਬਰੂਹਾ 'ਤੇ ਧੱਕ ਦੇਣ ਕਾਰਨ ਹਰ ਪਾਸੋ ਭੁੱਖਮਰੀ ਅਤੇ ਬੇਰੁਜ਼ਗਾਰੀ ਕਾਰਨ ਹਾਹਾਕਾਰ ਮਚੀ ਹੋਈ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦਾ ਭਲਾ ਹਮੇਸ਼ਾ ਕਾਂਗਰਸ ਦੇ ਹੱਥਾਂ 'ਚੋਂ ਹੀ ਹੋਇਆ ਹੈ।  ਇਸ ਮੌਕੇ 'ਤੇ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ, ਐੱਸ. ਐੱਸ. ਬੋਰਡ ਦੇ ਮੈਂਬਰ ਪਿੰ੍ਰਸੀਪਲ ਬਿਹਾਰੀ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਖਿੱਪਲ, ਰਣਜੀਤ ਸਿੰਘ ਦੋਦੜਾ, ਡਾ. ਮਨਜੀਤ ਰਾਣਾ, ਬਲਵਿੰਦਰ ਨਾਰੰਗ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਖੇਮ ਸਿੰਘ ਜਟਾਣਾ ਆਦਿ ਹਾਜ਼ਰ ਸਨ।

shivani attri

This news is Content Editor shivani attri