ਮੋਦੀ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ’ਤੇ ਉਤਰੇ: ਕਾਂਗਰਸੀ ਵਿਧਾਇਕ

12/26/2020 10:41:04 AM

ਤਪਾ ਮੰਡੀ (ਸ਼ਾਮ,ਗਰਗ): ਕਾਂਗਰਸ ਪਾਰਟੀ ਦੇ ਹਲਕਾ ਭੂਚੋ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਇੱਥੇ ਵਪਾਰ ਮੰਡਲ ਦੇ ਮੀਤ ਪ੍ਰਧਾਨ ਅਜੈਪਾਲ ਸੂਰੀਆ ਦੇ ਨਿਵਾਸ ਸਥਾਨ ਤੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਸਾਫ਼ ਨਾ ਹੋਣ ਕਾਰਨ ਉਸ ਨੂੰ ਦੇਸ਼ ਦੇ ਲੋਕਾਂ ਅਤੇ ਕਿਸਾਨਾਂ ਨਾਲ ਮੋਹ ਨਹੀ ਬਲਕਿ ਕਾਰਪੋਰੇਟ ਘਰਾਣਿਆਂ ਨਾਲ ਜ਼ਿਆਦਾ ਮੋਹ ਹੋਣ ਕਾਰਨ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਤੇ ਉਤਰ ਆਏ ਹਨ।

ਉਨ੍ਹਾਂ ਕਿਹਾ ਕਿ ਭਾਰਤ ਵਰਗੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦਾ ਸਨਮਾਨ ਗੁਆ ਚੁੱਕੇ ਹਨ ਕਿਉਂਕਿ ਉਹ ਲੋਕਤੰਤਰ ਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਧਾਰਨੀ ਨਾ ਹੋ ਕੇ ਡਿਕਟੇਟਰਾਂ ਵਰਗਾ ਵਿਵਹਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਅੰਦੋਲਨ ਦਾ ਲੋਕਤੰਤਰਿਕ ਵਿਧੀ ਨਾਲ ਨਿਬੇੜਾ ਨਹੀਂ ਕਰ ਰਹੇ। ਸ੍ਰੀ ਕੋਟਭਾਈ ਨੇ ਕਿਹਾ ਕਿ ਏਅਰਪੋਰਟ, ਰੇਲਾਂ, ਸੰਚਾਰ ਸਾਧਨਾਂ ਤੋਂ ਬਾਅਦ ਹੁਣ ਖੇਤੀ ਨੂੰ ਵੀ ਕਾਰਪੋਰੇਟਾਂ ਦੇ ਹਵਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੀਵਨ-ਮੌਤ ਦੀ ਲੜਾਈ ਲੜ ਰਹੇ ਹਨ ਪਰ ਮੋਦੀ ਜੀ ਨੂੰ ਕਿਸੇ ਦੀ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਰਾਤੋ-ਰਾਤ ਨੋਟਬੰਦੀ ਕਰਨਾਂ, ਜੀ.ਐੱਸ.ਟੀ. ਲਾਉਣਾ,ਜੰਮੂ-ਕਸ਼ਮੀਰ ਦੇ ਟੁਕੜੇ ਕਰਕੇ ਧਾਰਾ 370,35ਏ ਨੂੰ ਖ਼ਤਮ ਕਰਨਾ,ਨਾਗਰਿਕਤਾ ਸੋਧ ਬਿੱਲ ਪਾਸ ਕਰਨਾ ਆਦਿ ਮੋਦੀ ਦੀ ਡਿਕਟੇਟਰਸ਼ਿਪ ਨੂੰ ਨੰਗਾ ਕਰਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਅੰਦੋਲਨ ਨੂੰ ਲੋਕਤੰਤਰਿਕ ਵਿਧੀ ਨਾਲ ਨਜਿੱਠਣ ਦੀ ਥਾਂ ਡਿਕਟੇਟਰਸ਼ਿਪ ਵਤੀਰੇ ਨਾਲ ਕੁਚਲਣ ਦੀ ਸੋਚ ਰਹੇ ਹਨ।

Shyna

This news is Content Editor Shyna