ਕਾਂਗਰਸ ਨੇ ਪੰਜਾਬ ਨੂੰ ਤਿੰਨ ਸਾਲਾਂ ’ਚ ਦੋਵਾਂ ਹੱਥਾਂ ਨਾਲ ਲੁੱਟਿਆ : ਜੁਨੇਜਾ

06/19/2020 1:51:21 AM

ਪਟਿਆਲਾ, (ਬਲਜਿੰਦਰ)- ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਪਿਛਲੇ ਤਿੰਨ ਸਾਲਾਂ ਵਿਚ ਦੋਵਾਂ ਹੱਥਾਂ ਨਾਲ ਲੁੱਟਿਆ। ਕਦੇ ਬੀਜ ਘਪਲਾ, ਕਦੇ ਸ਼ਰਾਬ ਘਪਲਾ, ਕਦੇ ਸੱਟਾ ਮਾਫੀਆ, ਕਦੇ ਮਾਈਨਿੰਗ ਮਾਫੀਆ। ਕਿਹਡ਼ਾ ਅਜਿਹਾ ਖੇਤਰ ਹੈ, ਜਿਸ ਵਿਚ ਕਾਂਗਰਸੀਆਂ ਨੇ ਲੁੱਟ ਨਹੀਂ ਮਚਾਈ। ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਅਮਨ ਤੇ ਕਾਨੂੰਨ ਦੀ ਵਿਵਸਥਾ ਠੱਪ ਹੋ ਚੁੱਕੀ ਹੈ। ਇੰਝ ਲੱਗ ਰਿਹਾ ਹੈ ਜਿਵੇਂ ਕਾਂਗਰਸੀਆਂ ਨੇ ਪੰਜਾਬ ਨੂੰ ਬਰਬਾਦ ਕਰਨ ਦੀ ਠਾਣ ਲਈ ਹੋਵੇ। ਪੂਰੇ ਪੰਜਾਬ ਵਿਚ ਚਾਰੇ ਪਾਸੇ ਤਰਾਹ-ਤਰਾਹ ਹੋ ਪਈ ਹੈ। ਪਹਿਲੀ ਵਾਰ ਹੈ ਕਿ ਸੂਬੇ ਦੇ ਕੈਬਨਿਟ ਮੰਤਰੀਆਂ ਨੂੰ ਵੀ ਮੁੱਖ ਮੰਤਰੀ ਨਹੀਂ ਲੱਭ ਰਿਹਾ ਅਤੇ ਅਫਸਰ ਮਨਮਾਨੀ ਕਰਨ ’ਤੇ ਲੱਗੇ ਹੋਏ ਹਨ। ਲੋਕਾਂ ਦੀ ਸੁਣਨ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਇਹੀ ਕਾਰਣ ਹੈ ਕਿ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਬਣ ਚੁੱਕਾ ਹੈ ।

Bharat Thapa

This news is Content Editor Bharat Thapa