ਆਮ ਆਦਮੀ ਪਾਰਟੀ ਦੀ ਹਲਕਾ ਪੱਧਰੀ ਮੀਟਿੰਗ ’ਚ ਬਲਕਾਰ ਸਿੰਘ ਸਿੱਧੂ ਹੋਏ ਸ਼ਾਮਲ

05/05/2022 1:08:27 PM

ਭਗਤਾ ਭਾਈਕਾ  (ਪਰਮਜੀਤ ਢਿੱਲੋਂ ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਹਲਕਾ ਪੱਧਰੀ ਮੀਟਿੰਗ ਕੀਤੀ ਗਈ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵਲੰਟੀਅਰਾਂ ਤੇ ਅਹੁਦੇਦਾਰਾਂ ਵੱਲੋਂ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਉਂਣ ਕਾਰਨ ਹੀ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਮਿਲੀ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਮਿਹਨਤ ਸਦਕਾ ਹੀ ਮੈਨੂੰ ਵਿਧਾਇਕ ਬਣਨ ਦਾ ਮੌਕਾ ਮਿਲਿਆ ਹੈ ਤੇ ਉਨ੍ਹਾਂ ਪਾਰਟੀ ਦੇ ਸਾਰੇ ਅਹੁਦੇਦਾਰਾ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੀ ਹਲਕਾ ਪੱਧਰੀ ਮੀਟਿੰਗ ਹੋਈ

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸਿਆਸੀ ਰੰਜ਼ਿਸ਼ ਤਹਿਤ ਕਰਵਾਏ ਗਏ ਝੂਠੇ ਪਰਚੇ ਰੱਦ ਕਰਨ ਦੀ ਸਾਰਿਆਂ ਦੀ ਸਹਿਮਤੀ ਬਣੀ ਤੇ ਉਹ ਰੱਦ ਕਰਵਾਏ ਜਾਣਗੇ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਵਰਕਰ ਜਾਂ ਆਗੂ ਹੋਵੇ । ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਦੀ ਬਦਕਿਸਮਤੀ ਰਹੀ ਕਿ ਪਿਛਲੇ ਸਮੇਂ ਦੋ ਸਾਬਕਾ ਮੰਤਰੀਆਂ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਨੇ ਹਲਕੇ ਦਾ ਵਿਕਾਸ ਕਰਵਾਉਣ ਦੀ ਬਜਾਏ ਪਰਚਿਆਂ ਦੀ ਰਾਜਨੀਤੀ ਖੇਡੀ। ਆਪਣੇ ਵਿਰੋਧੀਆਂ ’ਤੇ ਪਰਚੇ ਕਰਵਾਏ, ਪਿੰਡਾਂ ਦੇ ਲੋਕ ਧੜੇਬੰਦੀਆਂ ਪੈਦਾ ਕਰਕੇ ਭਰਾ ਨਾਲ ਭਰਾ ਲੜਾਇਆ ਪਰ ਆਪ ਵਜ਼ੀਰੀਆਂ ਮਾਣੀਆਂ ਲੋਕ ਉਜਾੜੇ ਪਰ ਆਮ ਆਦਮੀ ਦੀ ਸਰਕਾਰ ਵਿਚ ਅਜਿਹਾ ਕੁੱਝ ਨਹੀਂ ਹੋਵੇਗਾ। ਕਿਸੇ ਨਾਲ ਸਿਆਸੀ ਰੰਜ਼ਿਸ਼ ਜਾਂ ਵਿਕਤਰਾ ਨਹੀਂ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਬਠਿੰਡਾ 'ਚ ਭਰਾਵਾਂ ਦੇ ਪਿਆਰ ਦੀ ਕਹਾਣੀ, ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਛੋਟੇ ਨੇ ਵੀ ਤੋੜਿਆ ਦਮ

ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਕੇਸ਼ ਪੁਰੀ ਇੰਚਾਰਚ ਲੋਕ ਸਭਾ ਬਠਿੰਡਾ,ਗੁਰਜੰਟ ਸਿੰਘ ਸਿਵੀਆ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਸਿੱਧੂ ਭਗਤਾ ਭਾਈ ਕਾ ਕਿਸਾਨ ਵਿੰਗ, ਜਤਿੰਦਰ ਸਿੰਘ ਭੱਲਾ ਕੋਠਾਗੁਰੂ, ਤੇ ਬਲਜੀਤ ਸਿੰਘ ਭੋਡੀਪੁਰਾ ਸਮੇਤ ਹਲਕੇ ਦੇ ਵੱਡੀ ਗਿਣਤੀ ਵਿਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News