ਕਾਂਗਰਸ ਸਰਕਾਰ ਨੇ ਇੰਤਕਾਲ ਫੀਸ ਦੁੱਗਣੀ ਅਤੇ ਬੱਸ ਸਫਰ ਵਿਚ ਟੋਲ ਖਰਚਾ ਜੋੜਕੇ ਲੋਕਾਂ ਦਾ ਦਮ ਘੁੱਟਿਆ -  ਨਰਿੰਦਰ ਕੌਰ ਭਰਾਜ

07/09/2020 4:35:18 PM

ਸੰਗਰੂਰ(ਵਿਜੈ ਕੁਮਾਰ ਸਿੰਗਲਾ) - ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੇ ਸਹਿ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਇੰਤਕਾਲ ਫੀਸ ਦੁੱਗਣੀ ਕਰਕੇ  ਅਤੇ ਬੱਸ ਸਫਰ ਵਿਚ ਟੋਲ ਖਰਚਾ ਜੋੜ ਕੇ ਆਮ ਲੋਕਾਂ ਦਾ ਮੰਦੇ ਦੌਰ ਵਿਚ ਦਮ ਘੋਟ ਦਿੱਤਾ ਹੈ ਕਿਉਂਕਿ ਇਹ ਦੋਵੇਂ ਜਰੂਰਤਾਂ ਆਮ ਜਨਤਾ ਦੀਆਂ ਰੋਜ਼ਾਨਾ ਜ਼ਰੂਰਤਾਂ ਵਿਚੋ ਇਕ ਹਨ।

ਬੀਬੀ ਭਰਾਜ ਨੇ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਤੇਲ ਕੀਮਤਾਂ ਤੇ ਵਾਧੂ ਟੈਕਸ, ਮਹਿੰਗੇ ਬਿੱਲ ਅਤੇ ਸਕੂਲ ਫੀਸਾਂ ਅਜਿਹੇ ਬੋਝ ਪਹਿਲਾਂ ਹੀ ਜਨਤਾ ਨੂੰ ਦੇ ਚੁੱਕੀ ਹੈ। ਉਪਰੋ  ਇਸ ਵਾਧੇ ਨੇ ਲੋਕਾਂ ਦੀ ਜ਼ਾਨ ਹੀ ਕੱਢ ਦਿੱਤੀ ਹੈ। 

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਬੀਤੇ ਤਿੰਨ ਸਾਲਾਂ ਦੇ ਕਾਰਜਕਾਲ ਵਿਚ ਲੋਕਾਂ ਨੂੰ ਹਮੇਸ਼ਾ ਵਾਧੂ ਟੈਕਸ ਨਾਲ ਹੈਰਾਨ ਅਤੇ ਪ੍ਰੇਸ਼ਾਨ ਕੀਤਾ ਹੈ ਅਤੇ ਸਹੂਲਤਾਂ ਦੇਣ ਸਮੇਂ ਜਨਤਾ ਨੂੰ ਹਮੇਸ਼ਾ ਖਜਾਨਾ ਖਾਲੀ ਹੋਣ ਦਾ ਹਵਾਲਾ ਦੇ ਕੇ ਪੱਲਾ ਝਾੜਿਆ ਹੈ।

ਨਰਿੰਦਰ ਭਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਿਲਾਂ ਤੋਂ ਬਾਹਰ ਆ ਕੇ ਜਨਤਾ ਦਾ ਹਾਲ ਦੇਖਣਾ ਚਾਹੀਦਾ ਹੈ ਅਤੇ ਇਹ ਵਾਧੂ ਖਰਚੇ ਤੁਰੰਤ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਵੱਲੋ  ਅਜਿਹੇ ਲੋਕ ਵਿਰੋਧੀ ਫੈਲਿਆ ਖਿਲਾਫ ਸਰਕਾਰ ਦਾ ਵਿਰੋਧ ਜਾਰੀ ਰਹੇਗਾ।


Harinder Kaur

Content Editor

Related News