ਜ਼ਿਲ੍ਹੇ ''ਚ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਪੈਣ ਲੱਗਾ ਕਾਂਗਰਸੀਆਂ ''ਚ ''ਰੱਫੜ''

07/05/2020 12:44:29 PM

ਮੋਗਾ (ਗੋਪੀ ਰਾਉਕੇ): ਇਕ ਪਾਸੇ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਥੇਬੰਧਕ ਢਾਂਚੇ ਦਾ ਬਹੁਤ ਜਲਦ ਐਲਾਨ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਮੋਗਾ 'ਚ ਜ਼ਿਲਾ ਕਾਂਗਰਸ ਦੀ ਪ੍ਰਧਾਨਗੀ ਲੈ ਕੇ ਕਾਂਗਰਸੀਆਂ 'ਚ 'ਰੱਫੜ' ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਕਿਉਂਕਿ ਟਕਸਾਲੀ ਕਾਂਗਰਸੀਆ ਦਾ ਮੰਨਣਾ ਹੈ ਕਿ ਜ਼ਿਲੇ ਦੀ ਕਮਾਂਡ ਕਿਸੇ ਟਕਸਾਲੀ ਕਾਂਗਰਸੀ ਨੂੰ ਹੀ ਸੌਂਪੀ ਜਾਵੇ ਨਾ ਕਿ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨ ਬਣਾਇਆ ਜਾਵੇ। ਇਸ ਸਬੰਧੀ ਕਾਂਗਰਸ ਹਾਈ ਕਮਾਂਡ ਨੂੰ ਪੱਤਰ ਲਿਖਣ ਮਗਰੋਂ ਇੱਥੇ ਗੱਲਬਾਤ ਕਰਦਿਆਂ ਜ਼ਿਲਾ ਕਾਂਗਰਸ ਮੋਗਾ ਦੇ ਮੀਤ ਪ੍ਰਧਾਨਾਂ ਤੇ ਟਰੱਕ ਯੂਨੀਅਨ ਬੱਧਨੀ ਕਲਾਂ ਦੇ ਨੁਮਾਇੰਦਿਆਂ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ ਅਤੇ ਸੁਰਜੀਤ ਸਿੰਘ ਮੀਤਾ ਰਣੀਆ ਨੇ ਕਿਹਾ ਕਿ 10 ਵਰ੍ਹੇ ਜਦੋਂ ਅਕਾਲੀ ਹਕੂਮਤ ਦੇ ਹੁੰਦਿਆਂ ਕਾਂਗਰਸ ਪਾਰਟੀ ਦਾ ਕੋਈ ਨਾਮ ਲੈਣ ਨੂੰ ਤਿਆਰ ਨਹੀਂ ਹੁੰਦਾ ਸੀ, ਉਦੋਂ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਔਖੇ ਵੇਲੇ ਕਾਂਗਰਸ ਦਾ ਮੋਗਾ ਜ਼ਿਲੇ 'ਚ ਝੰਡਾ ਚੁੱਕੀ ਰੱਖਿਆ, ਪ੍ਰੰਤੂ ਸਰਕਾਰ ਬਦਲਣ ਮਗਰੋਂ ਪਾਰਟੀਆਂ ਨਾਲ ਸਮੇਂ-ਸਮੇਂ 'ਤੇ ਨਾ ਖੜ੍ਹਨ ਵਾਲੇ ਆਗੂਆਂ ਦੀ ਵੀ ਚਾਂਦੀ ਬਨਣੀ ਸ਼ੁਰੂ ਹੋ ਗਈ, ਜਿਸ ਨਾਲ ਜ਼ਿਲੇ ਦੇ ਟਕਸਾਲੀ ਆਗੂ ਅੰਦਰੋਂ-ਅੰਦਰੀਂ ਨਿਰਾਸ਼ ਹਨ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਜ਼ਿਲੇ ਵਿਚ ਕਾਂਗਰਸ ਪਾਰਟੀ ਨੇ ਪ੍ਰਧਾਨ ਦੀ ਨਿਯੁਕਤੀ ਕਰਨੀ ਹੈ ਤਾਂ ਇਸ ਵੇਲੇ ਵੀ ਦਰਸ਼ਨ ਸਿੰਘ ਬਰਾੜ ਵਰਗੇ ਨਿਧੜਕ ਆਗੂ ਨੂੰ ਹੀ ਮੂਹਰੇ ਲਾਇਆ ਜਾਵੇ, ਕਿਉਂਕਿ 2022 ਦੀਆਂ ਚੋਣਾਂ ਵਿਚ ਜ਼ਿਲੇ ਵਿਚੋਂ ਕਾਂਗਰਸ ਦੀ ਜਿੱਤ ਬਰਾੜ ਵਰਗੇ ਧੜੱਲੇਦਾਰ ਲੀਡਰ ਹੀ ਕਰਵਾ ਸਕਦੇ ਹਨ। ਇਸ ਮੌਕੇ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।


Shyna

Content Editor

Related News