ਮਾਨਸਾ ''ਚ 900 ਕਿੱਲੋ ਮਿਲਾਵਟੀ ਦੇਸੀ ਘਿਓ ਜ਼ਬਤ

10/06/2019 8:07:11 PM

ਮਾਨਸਾ, (ਸੰਦੀਪ ਮਿੱਤਲ)— ਮਲਾਵਟਖ਼ੋਰਾਂ 'ਤੇ ਇਕ ਵਾਰ ਫਿਰ ਸਖ਼ਤ ਕਾਰਵਾਈ ਕਰਦਿਆਂ ਫੂਡ ਸੇਫਟੀ ਦੀ ਟੀਮ ਨੇ ਮਾਨਸਾ ਦੇ ਇਕ ਫੂਡ ਬਿਜ਼ਨਸ ਅਪ੍ਰੇਟਰ ਤੋਂ 900 ਕਿੱਲੋ ਮਿਲਾਵਟੀ ਦੇਸੀ ਘਿਓ ਜ਼ਬਤ ਕੀਤਾ ਹੈ। ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ।
ਉਕਤ ਘਿਓ 'ਚ ਕੁਕਿੰਗ ਮੀਡੀਅਮ ਮਿਲਾਕੇ ਵੱਖ-ਵੱਖ ਬਰਾਂਡਾਂ ਦੇ ਦੇਸੀ ਘਿਓ ਤਿਆਰ ਕਰਨ 'ਚ ਸ਼ਾਮਲ ਸੀ। ਟੀਮ ਨੂੰ 222 ਲੀਟਰ ਮਧੂ ਸਾਗਰ ਦੇਸੀ ਘਿਓ ਦੇ 12 ਬਕਸੇ, 550 ਲੀਟਰ ਕੇਸ਼ਵ ਘਿਓ ਦੇ 35 ਬਕਸੇ ਤੇ 125 ਲੀਟਰ ਡੇਅਰੀ ਕਿੰਗ ਕੁਕਿੰਗ ਮੀਡੀਅਮ ਦੇ 12 ਬਕਸੇ ਮਿਲੇ।
ਸ੍ਰੀ ਪੰਨੂ ਨੇ ਦੱਸਿਆ ਕਿ ਮਿਲਾਵਟਖੋਰੀ ਕਰਨ ਲਈ ਹਰਿਆਣਾ 'ਚ ਤਿਆਰ ਹੋਏ ਕੁਕਿੰਗ ਮੀਡੀਅਮ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਇਸਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਕਿੰਗ ਮੀਡੀਅਮ ਗਵਾਂਢੀ ਸੂਬੇ ਤੋਂ ਕਿਉਂ ਖ਼ਰੀਦਿਆ ਜਾ ਰਿਹਾ ਸੀ। ਇਸ ਦੌਰਾਨ ਫੂਡ ਸੇਫਟੀ ਟੀਮ ਮਾਨਸਾ ਨੇ ਦੇਸੀ ਘੀ ਅਤੇ ਕੁਕਿੰਕ ਮੀਡੀਅਮ ਦੇ ਸੈਂਪਲ ਲਏ ਅਤੇ ਅਗਲੇਰੀ ਜਾਂਚ ਲਈ ਸਟੇਟ ਲੈਬ ਭੇਜ ਦਿੱਤੇ ਅਤੇ ਉਕਤ ਫੂਡ ਬਿਜ਼ਨਸ ਅਪ੍ਰੇਟਰ ਦੀ ਇਮਾਰਤ ਸੀਲ ਕਰ ਦਿੱਤੀ।

KamalJeet Singh

This news is Content Editor KamalJeet Singh