ਜੀਜਸ ਐਂਡ ਮੈਰੀ ਕਾਂਨਵੈਂਟ ਸਕੂਲ ''ਚ ਕਰਵਾਏ ਗਏ ਸੁੰਦਰ ਲਿਖਾਈ ਦੇ ਮੁਕਾਬਲੇ

10/31/2019 11:21:31 PM

ਗੁਰੂਹਰਸਹਾਏ,(ਪ੍ਰਦੀਪ ਕਾਲੜਾ, ਵਿਪਨ)- ਜੀਜਸ ਐਂਡ ਮੈਰੀ ਕਾਂਨਵੈਂਟ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ 'ਚ  ਬੱਚਿਆਂ ਨੇ ਬੜ੍ਹੀ ਹੀ ਦਿਲਚਸਪੀ ਨਾਲ ਹਿੱਸਾ ਲਿਆ ਤੇ ਅਵੱਲ ਆਉਣ ਲਈ ਵੱਧ ਤੋਂ ਵੱਧ ਕੋਸ਼ਿਸ ਕੀਤੀ। ਇਨ੍ਹਾਂ ਮੁਕਾਬਲਿਆਂ 'ਚ ਪਹਿਲੇ, ਦੂਜੇ ਤੇ ਤੀਜੇ  ਸਥਾਨ  'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਸ਼੍ਰੀ ਜਨਕ ਰਾਜ ਮੁੰਜਾਲ, ਮੈਨੇਜਮੈਂਟ ਕਮੇਟੀ ਦੇ ਮੈਂਬਰ ਮੈਡਮ ਰਮਨੀਕ ਸ਼ਰਮਾ, ਡਾਇਰੈਕਟਰ ਅਰਜੁਨ ਮੁੰਜਾਲ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਏਕਤਾ ਮੁੰਜਾਲ ਵੱਲੋ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਭਵਿੱਖ ਵਿੱਚ ਆਪਣੀ ਲਿਖਾਈ ਨੂੰ ਸੁੰਦਰ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।


Bharat Thapa

Content Editor

Related News