ਕੰਬਾਇਨ ਤੇ ਸਕੂਟਰੀ ''ਚ ਹੋਈ ਟੱਕਰ ਦੌਰਾਨ ਪਤਨੀ ਦੀ ਮੌਤ

04/22/2022 5:12:21 PM

ਜ਼ੀਰਾ (ਗੁਰਮੇਲ ਸੇਖਵਾਂ) : ਸ਼ਹਿਜ਼ਾਦਾ ਪੈਟਰੋਲ ਪੰਪ ਦੇ ਕੋਲ ਕੰਬਾਇਨ ਅਤੇ ਸਕੂਟਰੀ ਵਿਚਕਾਰ ਹੋਏ ਹਾਦਸੇ ਦੌਰਾਨ ਸਕੂਟਰੀ ਸਵਾਰ ਪਤੀ-ਪਤਨੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਪਤਨੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਨੂੰ ਲੈ ਕੇ ਥਾਣਾ ਜ਼ੀਰਾ ਦੀ ਪੁਲਸ ਨੇ ਕੰਬਾਇਨ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮੁੱਦਈ ਸਤਪਾਲ ਸਿੰਘ ਪੁੱਤਰ ਅਮਰ ਨਾਥ ਵਾਸੀ ਆਰਿਆ ਸਮਾਜ ਵਾਲੀ ਗਲੀ ਮਖੂ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਕੂਟਰੀ 'ਤੇ ਮਖੂ ਤੋਂ ਜ਼ੀਰਾ ਜਾ ਰਿਹਾ ਸੀ ਤਾਂ ਸ਼ਹਿਜ਼ਾਦਾ ਪੈਟਰੋਲ ਪੰਪ ਦੇ ਕੋਲ ਬਿਨਾਂ ਨੰਬਰੀ ਕੰਬਾਇਨ ਦੇ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਉਹ ਦੋਵੇਂ ਪਤੀ-ਪਤਨੀ ਜ਼ਖਮੀ ਹੋ ਗਏ ਤੇ ਇਲਾਜ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ। ਪੁਲਸ ਵੱਲੋਂ ਕੰਬਾਇਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬੱਸਾਂ ਨੂੰ ਕਈ ਘੰਟੇ ਡੀਜ਼ਲ ਨਾ ਮਿਲਣ 'ਤੇ ਰੋਡਵੇਜ਼ ਡਿਪੂ-2 ਦੇ ਜੀ. ਐੱਮ. ਨੂੰ ਭੁਗਤਣਾ ਪਿਆ ਖਮਿਆਜ਼ਾ


Anuradha

Content Editor

Related News