ਭਾਈ ਮਹਾ ਸਿੰਘ ਕਾਲਜ ਦੇ ਵਿਦਿਆਰਥੀਆਂ ਵਲੋਂ ਧਰਨਾ ਪ੍ਰਦਰਸ਼ਨ

04/15/2019 5:58:55 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ, ਖੁਰਾਣਾ) - ਭਾਈ ਮਹਾ ਸਿੰਘ ਕਾਲਜ 'ਚ ਬੀ. ਸੀ. ਏ., ਬੀ. ਐੱਸ. ਸੀ., ਬੀ. ਕਾਮ, ਐੱਮ. ਸੀ. ਏ. ਦੇ ਕਰੀਬ 250 ਵਿਦਿਆਰਥੀਆਂ ਵਲੋਂ ਕਾਲਜ ਦਾ ਮੇਨ ਗੇਟ ਬੰਦ ਕਰਕੇ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਉਨ੍ਹਾਂ ਵਲੋਂ ਕਾਲਜ ਮੈਨੇਜਮੈਂਟ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਵਲੋਂ ਯੂਨੀਵਰਸਿਟੀ ਨੂੰ ਫੀਸ ਜਮ੍ਹਾ ਅਦਾ ਕੀਤੀ ਜਾਣੀ ਸੀ, ਜੋ ਕਰੀਬ 25 ਲੱਖ ਦੇ ਕਰੀਬ ਸੀ। ਇਸ 'ਚੋਂ ਅੱਧੀ ਫੀਸ ਤਾਂ ਭਰੀ ਜਾ ਚੁੱਕੀ ਹੈ ਅਤੇ 12 ਲੱਖ ਦੇ ਕਰੀਬ ਬਕਾਇਆ ਹੈ। ਪੈਸੇ ਅਦਾ ਨਾ ਕਰਨ 'ਤੇ ਯੂਨੀਵਰਸਿਟੀ ਨੇ ਵਿਦਿਆਰਥੀਆਂ ਦਾ ਨਤੀਜਾ ਰੋਕ ਦਿੱਤਾ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। 

ਦੂਜੇ ਪਾਸੇ ਇਸ ਸਬੰਧ 'ਚ ਜਦੋਂ ਡਾਇਰੈਕਟਰ ਪ੍ਰਿੰਸੀਪਲ ਡਾ. ਕੁਲਦੀਪ ਪਾਹਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਪੱਛੜੀ ਸ਼੍ਰੇਣੀ ਨਾਲ ਸੰਬਧਤ ਵਿਦਿਆਰਥੀਆਂ ਦੀ ਫੀਸ ਮੰਗੀ ਜਾ ਰਹੀ ਹੈ, ਜਿਸ ਕਾਰਨ ਯੂਨੀਵਰਸਿਟੀ ਨਤੀਜਾ ਐਲਾਨ ਨਹੀਂ ਰਹੀ ਹੈ।

rajwinder kaur

This news is Content Editor rajwinder kaur