ਕੋਲਡਡ੍ਰਿਕਸ ਦੇ ਬਹਾਨੇ ਘਰ ਅੰਦਰ ਦਾਖ਼ਲ ਹੋ ਕੇ ਲੁੱਟੀ 2 ਲੱਖ ਦੀ ਨਕਦੀ, ਘਟਨਾ ਸੀ.ਸੀ.ਟੀ.ਵੀ. ''ਚ ਕੈਦ

11/18/2020 5:22:57 PM

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਇਕ ਵਾਰ ਫਿਰ ਸਾਹਮਣੇ ਆ ਰਹੀਆਂ ਹਨ ਅਤੇ ਬੁੱਧਵਾਰ ਨੂੰ ਬਾਅਦ ਦੁਪਿਹਰ ਕਰੀਬ 2.45 ਵਜੇ ਗੋਬਿੰਦ ਨਗਰੀ ਸਥਿਤ ਇਕ ਪ੍ਰਾਪਰਟੀ ਡੀਲਰ ਦੇ ਘਰ ਧੱਕੇ ਨਾਲ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ ਤੇ ਤਿੰਨ ਲੁਟੇਰਿਆਂ ਵਲੋਂ 2 ਲੱਖ ਤੋਂ ਵੱਧ ਰੁਪਇਆਂ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਪ੍ਰਾਪਰਟੀ ਡੀਲਰ ਦਾ ਪਿਤਾ ਤੇ ਨੂੰਹ ਘਰ ਮੌਜੂਦ ਸਨ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਜ਼ਿਲਕਾ ਤੋਂ ਡੀ.ਐਸ.ਪੀ.ਡੀ. ਵੀ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਘਟਨਾ ਦਾ ਜਾਇਜਾ ਲਿਆ।

ਜਾਣਕਾਰੀ ਦਿੰਦੇ ਹੋਏ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਘਰ ਦੇ ਨਾਲ ਕਰਿਆਨੇ ਦੀ ਦੁਕਾਨ ਹੈ ਅਤੇ ਉਸਦਾ ਬੇਟਾ ਮਨੀਸ਼ ਕੁਮਾਰ ਜੋ ਕਿ ਪ੍ਰਾਪਰਟੀ ਦਾ ਕੰਮ ਕਰਦਾ ਹੈ। ਅੱਜ ਸਿਰਸਾ ਗਿਆ ਹੋਇਆ ਸੀ ਅਤੇ ਘਰ 'ਚ ਮੇਰੀ ਨੂੰਹ ਤੇ ਉਹ ਮੌਜੂਦ ਸਨ। ਉਸਨੇ ਦੱਸਿਆ ਕਿ ਸਮਾਂ ਕਰੀਬ 2.45 ਵਜੇ ਬਾਅਦ ਦੁਪਿਹਰ ਤਿੰਨ ਮੋਟਰਸਾਇਕਲ ਸਵਾਰ ਦੁਕਾਨ ਤੇ ਆਏ ਅਤੇ ਆਉਂਦਿਆਂ ਉਨ੍ਹਾਂ ਨੇ ਪੀਣ ਲਈ ਕੋਲਡਡ੍ਰਿਕਸ ਮੰਗੀ। ਜਦ ਉਸਨੇ ਕੋਲਡਡ੍ਰਿਕ ਦਿੱਤੀ ਤਾਂ ਇਸੇ ਦੌਰਾਨ ਉਨ੍ਹਾਂ ਨੇ ਮੇਰਾ ਗਲਾ ਦਬਾਇਆ ਅਤੇ ਮੈਨੂੰ ਖਿੱਚ ਕੇ ਅੰਦਰ ਲੈ ਗਏ। ਇਸ ਦੌਰਾਨ ਉਨ੍ਹਾਂ ਨੇ ਮੇਰੀ ਨੂੰਹ ਸੀਮਾ ਤੇ ਪਿਸਤੌਲ ਤਾਨ ਦਿੱਤੀ ਅਤੇ ਅੰਦਰ ਪਏ ਸਾਮਾਨ ਦੀ ਜਾਣਕਾਰੀ ਮੰਗੀ। ਜਦ ਉਨ੍ਹਾਂ ਨੇ ਘਰ 'ਚ ਕੁੱਝ ਨਾ ਹੋਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਤੇ ਇਸੇ ਦੌਰਾਨ ਉਨ੍ਹਾਂ ਨੇ ਅਲਮਾਰੀ ਖੋਲ੍ਹ ਦਿੱਤੀ ਅਤੇ ਲੁਟੇਰੇ ਅੰਦਰੋਂ ਕਰੀਬ ਢਾਈ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।

ਉਧਰ ਸੀ.ਸੀ.ਟੀ.ਵੀ. ਕੈਮਰੇ 'ਚ ਲੁਟੇਰਿਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਅਤੇ ਪਤਾ ਲੱਗਿਆ ਕਿ ਉਕਤ ਲੁਟੇਰੇ ਪਹਿਲਾਂ ਕੁੱਝ ਮੀਟਰ ਦੂਰੀ ਤੇ ਸਥਿਤ ਇਕ ਹੋਰ ਕਰਿਆਨੇ ਦੀ ਦੁਕਾਨ ਤੇ ਪਹੁੰਚੇ ਅਤੇ ਉਥੋਂ ਇਕ ਨੇ ਬੀੜੀਆਂ ਦਾ ਬੰਡਲ ਵੀ ਲਿਆ ਅਤੇ ਉਨ੍ਹਾਂ 'ਚ ਇਕ ਪੈਦਲ ਸਵਾਰ ਹੋ ਕੇ ਅੱਗੇ ਵੱਲ ਵੱਧ ਗਿਆ ਅਤੇ ਬਾਕੀ ਬਾਈਕ ਤੇ ਪਿੱਛੇ ਪਹੁੰਚੇ। ਉਧਰ ਮੌਕੇ ਤੇ ਪਹੁੰਚੇ ਡੀ.ਐਸ.ਪੀ.ਡੀ. ਭੁਪਿੰਦਰ ਸਿੰਘ ਫਾਜ਼ਿਲਕਾ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਹਨ ਅਤੇ ਇਨ੍ਹਾਂ ਦੇ ਬਿਆਨ ਕਲਮਬੱਧ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਜਲਾਲਾਬਾਦ ਹਲਕੇ ਅੰਦਰ ਕਤਲ, ਕੁੱਟਮਾਰ ਤੇ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆ ਹਨ ਅਤੇ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਦੇਖ ਰਿਹਾ ਹੈ ਜਦਕਿ ਲੋਕ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਸਹਿਮੇ ਹੋਏ ਹਨ।

Shyna

This news is Content Editor Shyna