68 ਕੋਚਿੰਗ ਸੈਂਟਰਾਂ ਤੇ ਇੰਸਟੀਚਿਊਟਾਂ ਨੂੰ ਸੀਲ ਕਰਨ ਦੇ ਹੁਕਮ

07/19/2019 12:53:11 AM

ਚੰਡੀਗੜ੍ਹ (ਰਾਜਿੰਦਰ)— ਫਾਇਰ ਸੇਫਟੀ ਨਿਯਮ ਪੂਰੇ ਨਾ ਕਰਨ ਵਾਲੇ ਸ਼ਹਿਰ 'ਚ ਚੱਲ ਰਹੇ ਕੋਚਿੰਗ ਸੈਂਟਰਾਂ ਅਤੇ ਟ੍ਰੇਨਿੰਗ ਇੰਸਟੀਚਿਊਟਾਂ 'ਤੇ ਪ੍ਰਸ਼ਾਸਨ ਸੀਲਿੰਗ ਦੀ ਕਾਰਵਾਈ ਕਰੇਗਾ। ਇਸ ਸਬੰਧੀ ਐੱਸ. ਡੀ. ਐੱਮ. ਸੈਂਟਰਲ ਨਾਜ਼ੁਕ ਕੁਮਾਰ ਨੇ 68 ਕੋਚਿੰਗ ਸੈਂਟਰਾਂ ਅਤੇ ਇੰਸਟੀਚਿਊਟਾਂ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਦੀ ਕਾਪੀ ਵਿਭਾਗ ਨੂੰ ਭੇਜ ਦਿੱਤੀ ਗਈ ਹੈ, ਜਿਸ ਕਾਰਣ ਸ਼ੁੱਕਰਵਾਰ ਤੋਂ ਇਨ੍ਹਾਂ ਇੰਸਟੀਚਿਊਟਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪ੍ਰਸ਼ਾਸਨ ਇਕੱਠੇ ਇਨ੍ਹਾਂ ਇੰਸਟੀਚਿਊਟਾਂ ਨੂੰ ਸੀਲ ਨਹੀਂ ਕਰੇਗਾ। ਰੋਜ਼ ਕੁਝ ਇੰਸਟੀਚਿਊਟ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸੂਰਤ 'ਚ ਘਟਨਾ ਤੋਂ ਬਾਅਦ ਚਲਾਈ ਸੀ ਚੈਕਿੰਗ ਮੁਹਿੰਮ
ਦੱਸ ਦਈਏ ਕਿ ਗੁਜਰਾਤ ਦੇ ਸੂਰਤ 'ਚ ਇਕ ਕੋਚਿੰਗ ਇੰਸਟੀਚਿਊਟ 'ਚ ਲੱਗੀ ਅੱਗ ਤੋਂ ਬਾਅਦ ਹਰਕਤ 'ਚ ਆਏ ਪ੍ਰਸ਼ਾਸਨ ਨੇ ਚੈਕਿੰਗ ਮੁਹਿੰਮ ਚਲਾਈ ਸੀ, ਜਿਸ 'ਚ ਜ਼ਿਆਦਾਤਰ ਇੰਸਟੀਚਿਊਟਾਂ 'ਚ ਨਿਯਮਾਂ ਦੀ ਅਣਦੇਖੀ ਸਾਹਮਣੇ ਆਈ ਸੀ। ਫਾਇਰ ਸੇਫਟੀ ਨਾ ਹੋਣ ਕਾਰਣ ਕਈਆਂ ਨੂੰ ਨੋਟਿਸ ਜਾਰੀ ਕਰ ਕੇ ਇਕ ਮਹੀਨੇ 'ਚ ਐੱਨ. ਓ. ਸੀ. ਲਏ ਜਾਣ ਦਾ ਅਲਟੀਮੇਟਮ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਈ ਕੋਚਿੰਗ ਸੰਚਾਲਕਾਂ ਨੇ ਐੱਨ. ਓ. ਸੀ. ਸਬੰਧੀ ਅਰਜ਼ੀ ਵੀ ਦਿੱਤੀ ਹੈ।

KamalJeet Singh

This news is Content Editor KamalJeet Singh