ਸਹਿ ਵਿਦਿਅਕ ਮੁਕਾਬਲਿਆਂ ''ਚ ਰਾਮਗੜ੍ਹ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

02/23/2018 5:42:15 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਪੜੋ ਪੰਜਾਬ, ਪੜਾਓ ਪੰਜਾਬ ਮੁਹਿੰਮ ਤਹਿਤ ਪਿੰਡ ਕੋਟਲੀ ਦੇਵਨ ਵਿਖੇ ਆਯੋਜਿਤ ਬਲਾਕ ਪੱਧਰੀ ਸਹਿ ਵਿਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਚੂੰਘਾਂ ਦੇ ਵਿਦਿਆਰਥੀਆਂ ਵੱਲੋਂ ਮੱਲਾਂ ਮਾਰੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਕਲਸਟਰ ਕੋਆਰਡੀਨੇਟਰ ਕਮ ਸੈਂਟਰ ਮੁੱਖ ਅਧਿਆਪਕ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੇ ਪੰਜਾਬੀ, ਹਿੰਦੀ, ਅੰਗ੍ਰੇਜ਼ੀ, ਪਹਾੜੇ ਪੜ੍ਹਨ ਤੇ ਸੁਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਸਕੂਲ ਦੇ ਸੀਨੀਅਰ ਤੇ ਜੂਨੀਅਰ ਵਰਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਸੀਨੀਅਰ ਵਰਗ 'ਚ ਜਸ਼ਨਪ੍ਰੀਤ ਕੌਰ ਨੇ ਪੰਜਾਬੀ, ਗੁਰਪ੍ਰੀਤ ਕੌਰ ਨੇ ਪਹਾੜੇ ਪੜ੍ਹਨ 'ਚ ਪਹਿਲਾ ਸਥਾਨ ਹਾਸਿਲ ਕੀਤਾ। ਜੂਨੀਅਰ ਵਰਗ ਵਿਚ ਅਵਨੀਤ ਕੌਰ, ਕਿਰਨਦੀਪ ਕੌਰ ਤੇ ਅੰਗ੍ਰੇਜ਼ੀ ਲਿਖਣ ਵਿਚ ਖੁਸ਼ਵੀਰ ਕੌਰ ਨੇ ਪਹਿਲਾ ਸਥਾਨ, ਜਦਕਿ ਅੰਗ੍ਰੇਜ਼ੀ ਪੜ੍ਹਣ ਵਿਚ ਏਕਮਨੂਰ ਸਿੰਘ ਤੇ ਪਹਾੜੇ ਪੜ੍ਹਣ 'ਚ ਗੁਰਪਿੰਦਰ ਸਿੰਘ ਨੇ ਦੁਸਰਾ ਸਥਾਨ ਹਾਸਿਲ ਕੀਤਾ। ਕਲਮ ਨਾਲ ਪੰਜਾਬੀ ਸੁਲੇਖ ਰਚਨਾ ਲਿਖਣ ਵਿਚ ਗੁਰਸ਼ੀਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ, ਮਾਪਿਆਂ ਤੇ ਸਕੂਲ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਹਰਮੀਤ ਕੌਰ, ਇੰਦਰਜੀਤ ਸਿੰਘ, ਨੀਰੁ ਖੁਰਾਣਾ, ਦੀਪਕ ਬਾਂਸਲ ਆਦਿ ਅਧਿਆਪਕ ਮੌਜੂਦ ਸੀ।