ਸੀ. ਐਮ. ਓ. ਬਰਨਾਲਾ ਨੇ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਦਾ ਲਿਆ ਜਾਇਜ਼ਾ

07/16/2020 2:09:23 AM

ਸ਼ੇਰਪੁਰ,(ਵਿਜੈ ਕੁਮਾਰ ਸਿੰਗਲਾ)- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੀ. ਐਮ. ਓ. ਬਰਨਾਲਾ ਡਾ. ਗੁਰਬਿੰਦਰ ਵੀਰ ਸਿੰਘ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਦਾ ਜਾਇਜ਼ਾ ਲਿਆ। ਸਥਾਨਕ ਕਮਿਊਨਿਟੀ ਹੈਲਥ ਸੈਂਟਰ 'ਚ ਵੱਖ-ਵੱਖ ਅਧਿਕਾਰੀਆਂ ਨਾਲ ਕੋਵਿਡ-19 ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਹੈਲਥ ਵਿਭਾਗ ਵਿੱਚ ਅਸਾਮੀਆਂ ਜ਼ਰੂਰ ਖ਼ਾਲੀ ਹਨ ਪਰ ਜਲਦੀ ਹੀ ਸਿਹਤ ਵਿਭਾਗ ਵੱਲੋਂ ਯੋਗਤਾ ਅਨੁਸਾਰ ਨੌਜਵਾਨ ਮੁੰਡੇ-ਕੁੜੀਆਂ ਨੂੰ ਭਰਤੀ ਕੀਤਾ ਜਾਣਾ ਹੈ। ਦੱਸਣਯੋਗ ਹੈ ਕਿ ਡਾ. ਗੁਰਬਿੰਦਰ ਵੀਰ ਸਿੰਘ ਸੀ.ਐਮ.ਓ ਬਰਨਾਲਾ ਨੂੰ ਸੀ.ਐਮ.ਓ ਸੰਗਰੂਰ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ ਕਿਉਂਕਿ ਸੀ.ਐਮ.ਓ ਸੰਗਰੂਰ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਮੌਕੇ ਐਸ.ਐਮ.ਓ ਸ਼ੇਰਪੁਰ ਡਾ. ਕ੍ਰਿਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਿਕ ਦੂਰੀ ਬਣਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ।
ਇਸ ਸਮੇਂ ਕਾਊਂਸਲਰ ਹਰਜਿੰਦਰ ਸਿੰਘ ਧੂਰੀ ਨੇ ਸਿਵਲ ਸਰਜਨ ਦੇ ਧਿਆਨ ਵਿਚ ਲਿਆਦਾ ਕਿ ਲਾਕਡਾਉੂਨ ਤੋਂ ਪਹਿਲਾਂ 170 ਦੇ ਕਰੀਬ ਮਰੀਜ਼ ਸਨ, ਪਰ ਲਾਕਡਾਉੂਨ ਤੋਂ ਬਾਅਦ 170 ਤੋਂ ਵੱਧ ਕੇ 893 ਦੇ ਕਰੀਬ ਹੋ ਗਏ ਹਨ, ਪਰ ਇਨ੍ਹਾਂ ਵਿੱਚ ਹਰ ਰੋਜ 525 ਦੇ ਕਰੀਬ ਹੀ ਦਵਾਈ ਲੈ ਕੇ ਜਾਂਦੇ ਹਨ, ਉਨ੍ਹਾਂ ਕਿਹਾ ਕਿ ਇੱਥੋਂ ਸਿਰਫ਼ ਬਲਾਕ ਸ਼ੇਰਪੁਰ ਦੇ ਪਿੰਡਾਂ ਲਈ ਦਵਾਈ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਹੋਰ ਬਲਾਕਾਂ ਵਿੱਚੋਂ ਮਰੀਜ਼ ਆਉਣ ਕਾਰਨ ਦਵਾਈ ਪੂਰੀ ਨਹੀਂ ਹੋ ਰਹੀ। ਜਿਸ ਕਰਕੇ ਇੱਥੇ ਹਰ ਰੋਜ਼ ਭੀੜ ਲੱਗੀ ਰਹਿੰਦੀ ਹੈ ।ਜਿਸ ਕਾਰਨ ਕਰੋਨਾ ਫੈਲਣ ਦਾ ਵੀ ਡਰ ਰਹਿੰਦਾ ਹੈ। ਉਨ੍ਹਾਂ ਕਿਹਾ ਫ਼ਤਿਹਗੜ੍ਹ ਪੰਜਗਰਾਈਆਂ ਵੀ ਇੱਕ ਓਟ ਸੈਂਟਰ ਖੋਲ੍ਹ ਦਿੱਤਾ ਜਾਵੇ ਤਾਂ ਕਿ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਮਿਲਦੀ ਰਹੇ ਤੇ ਲੋਕਾਂ ਦੀ ਖੱਜਲ ਖ਼ੁਆਰੀ ਨਾ ਹੋ ਸਕੇ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਪਰਵਿੰਦਰ ਸਿੰਘ, ਤਰਸੇਮ ਸਿੰਘ ਬੀਈਈ, ਸੀਨੀਅਰ ਸਹਾਇਕ ਮਾਲਵਿੰਦਰ ਸਿੰਘ ਕਲੇਰ, ਹਰਜਿੰਦਰ ਸਿੰਘ ਰੰਧਾਵਾ ਝਲੂਰ ਬੀ.ਐੱਸ.ਏ, ਹੇਮਰਾਜ ਐਲਟੀ, ਮਨਦੀਪ ਕੌਰ ਸਟਾਫ਼ ਨਰਸ, ਕੁਲਵੰਤ ਕੌਰ ਐਲ.ਐਚ.ਵੀ, ਅਮਰਜੀਤ ਕੌਰ ਏ.ਐਨ.ਐਮ, ਸਟਾਫ਼ ਨਰਸ ਹਰਜਿੰਦਰ ਕੌਰ ਘਨੌਰ ਆਦਿ ਹਾਜ਼ਰ ਸਨ ।
 


Deepak Kumar

Content Editor

Related News