CM ਮਾਨ ਅਚਾਨਕ ਪਹੁੰਚੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ, ਮੀਡੀਆ ਤੋਂ ਬਣਾਈ ਰੱਖੀ ਵੱਡੀ ਦੂਰੀ

04/21/2022 11:34:36 PM

ਜ਼ੀਰਕਪੁਰ (ਮੇਸ਼ੀ) : ਅੱਜ ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਵਿਖੇ ਉਸ ਸਮੇਂ ਨਜ਼ਦੀਕ ਰਹਿੰਦੇ ਲੋਕ ਹੈਰਾਨ ਹੋ ਗਏ, ਜਦੋਂ ਅਚਾਨਕ ਹੀ ਪੰਜਾਬ ਦੇ ਮੁੱਖ ਮੰਤਰੀ ਸਮੇਤ ਉਨ੍ਹਾਂ ਦਾ ਕਾਫਿਲਾ ਜਦ ਗੁਰਦੁਆਰਾ ਸਾਹਿਬ  ਪੁੱਜਿਆ ਤਾਂ ਨੇੜਲੇ ਲੋਕਾਂ ਨੇ ਗੁਰਦੁਆਰਾ ਸਾਹਿਬ ਪੁੱਜ ਕੇ ਉਨ੍ਹਾਂ ਦਾ ਸਵਾਗਤ ਕੀਤਾ, ਜਦਕਿ ਇਹ ਦੌਰਾ ਮੁੱਖ ਮੰਤਰੀ ਵੱਲੋਂ ਗੁਪਤ ਰੱਖਿਆ ਗਿਆ ਸੀ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਦਫ਼ਤਰ ’ਚ ਕੁਝ ਸਮਾਂ ਬੈਠਣ ਮਗਰੋਂ ਗੁਰਦੁਆਰਾ ਬਾਲਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਤ ਪਾਠਾਂ ਦੇ ਭੋਗ ’ਚ ਹਾਜ਼ਰੀ ਲਗਵਾਈ। ਇਸੇ ਦੌਰਾਨ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਸੰਬੰਧਤ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਅਖੰਡ ਪਾਠ ਦੇ ਭੋਗ ’ਚ ਸ਼ਾਮਲ ਹੋਏ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਿਰਫ਼ 20 ਤੋਂ 25 ਮਿੰਟ ਰੁਕਣ ਮਗਰੋਂ ਵਾਪਸ ਚਲੇ ਗਏ।

ਉੱਥੇ ਹੀ ਵੱਡੀ ਗਿਣਤੀ ’ਚ ਪਹੁੰਚੇ ਮੀਡੀਏ ਤੋਂ ਉਨ੍ਹਾਂ ਨੇ ਇਕ ਵੱਡੀ ਦੂਰੀ ਬਣਾ ਕੇ ਰੱਖੀ। ਇਸ ਦੌਰਾਨ ਸਮੂਹ ਪੁਲਸ ਪ੍ਰਸ਼ਾਸਨ ਵੱਲੋਂ ਵੀ ਮੀਡੀਏ ਨੂੰ ਮੁੱਖ ਮੰਤਰੀ ਮਾਨ ਦੇ ਨਜ਼ਦੀਕ ਨਹੀਂ ਆਉਣ ਦਿੱਤਾ। ਇਸ ਦੌਰਾਨ ਜਿਥੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਗ਼ੈਰ-ਹਾਜ਼ਰ ਵਿਖਾਈ ਦਿੱਤੇ ਪਰ ਇਸ ਮੌਕੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ, ਜਿਸ 'ਚ ਡੀ. ਸੀ. ਮੋਹਾਲੀ, ਐੱਸ. ਐੱਸ. ਪੀ. ਮੋਹਾਲੀ, ਐੱਸ. ਪੀ. ਮੋਹਾਲੀ, ਐੱਸ.ਡੀ.ਐੱਮ. ਡੇਰਾਬੱਸੀ, ਤਹਿਸੀਲਦਾਰ, ਡੀ.ਐੱਸ.ਪੀ. ਜ਼ੀਰਕਪੁਰ, ਐੱਸ.ਐੱਚ.ਓ. ਢਕੋਲੀ, ਐੱਸ.ਐੱਚ.ਓ. ਜ਼ੀਰਕਪੁਰ ਆਦਿ ਸ਼ਾਮਲ ਸਨ।


Manoj

Content Editor

Related News