ਕੱਪੜੇ ਚੋਰੀ ਕਰਨ ਵਾਲੀਆਂ 4 ਔਰਤਾਂ ਨੂੰ ਲੋਕਾਂ ਨੇ ਮੌਕੇ ''ਤੇ ਕੀਤਾ ਕਾਬੂ

08/16/2019 12:37:32 PM

ਭਾਦਸੋਂ  (ਅਵਤਾਰ)—ਭਾਦਸੋਂ ਇਲਾਕੇ 'ਚ ਚੋਰੀ ਦੀਆਂ ਘਟਨਾਵਾਂ 'ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ ਪਰ ਪੁਲਸ  ਇਨ੍ਹਾਂ ਚੋਰੀਆਂ ਦੀ ਘਟਨਾਵਾਂ ਨੂੰ ਰੋਕਣ ਦੇ ਮਾਮਲੇ 'ਚ ਲਾਚਾਰ ਨਜ਼ਰ ਆ ਰਹੀ  ਹੈ। ਚੋਰੀ ਦੀਆਂ ਇਨ੍ਹਾਂ ਘਟਨਾਵਾਂ 'ਤੇ ਨੱਥ ਪਾਉਣ 'ਚ ਭਾਦਸੋਂ ਪੁਲਸ ਅਸਮਰੱਥ ਰਹੀ ਹੈ। ਇਥੇ ਦੱਸਣਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਵੀ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਭਾਦਸੋਂ ਪੁਲਸ ਵਲੋਂ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਰੋਕਣ 'ਚ ਨਕਾਮ ਰਹੀ ਹੈ। ਜਾਣਕਾਰੀ ਮੁਤਾਬਕ ਹੁਣ ਸ਼ਹਿਰ ਦੇ ਮੇਨ ਬਾਜ਼ਾਰ 'ਚ ਇਕ ਕੱਪੜੇ  ਦੀ ਦੁਕਾਨ 'ਚ 4 ਔਰਤਾਂ ਵਲੋਂ ਸੂਟ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਦੁਕਾਨਦਾਰ ਨੇ ਦੱਸਿਆ ਕਿ ਉਸਦੀ ਦੁਕਾਨ 'ਚ ਬੀਤੇ ਦਿਨੀਂ 4-5 ਔਰਤਾਂ ਦੁਕਾਨ ਤੇ ਆਈਆਂ । ਉਨ੍ਹਾਂ ਦੇ ਕਹਿਣ ਤੇ ਦੁਕਾਨ ਮਾਲਕ ਨੇ ਉਕਤ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲੇਡੀਜ ਸੂਟ ਵਿਖਾਏ।

ਉਨ੍ਹਾਂ 'ਚੋਂ ਦੋ ਔਰਤਾਂ ਨੇ ਚਲਾਕੀ ਨਾਲ ਦੁਕਾਨ 'ਚੋਂ 5 ਸੂਟ ਚੋਰੀ ਕਰ ਲਏ ਅਤੇ ਦੁਕਾਨ 'ਚੋਂ ਰਫੂ ਚੱਕਰ ਹੋ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਔਰਤਾਂ ਵਲੋਂ ਸ਼ਹਿਰ ਦੀਆਂ ਹੋਰ ਦੁਕਾਨਾਂ 'ਚ ਚੋਰੀ ਕਰਨ ਦੀ ਕੋਸ਼ਿਸ ਕੀਤੀ ਪਰ ਅਨਾਜ ਮੰਡੀ ਦੇ ਗੇਟ ਨਜ਼ਦੀਕ ਦੁਕਾਨਦਾਰਾਂ ਵਲੋਂ ਘੇਰਾ ਪਾ ਕੇ ਔਰਤਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਭਾਦਸੋਂ ਵਲੋਂ ਕਾਰਵਾਈ ਕਰਦਿਆਂ ਮੀਤੋ ਪਤਨੀ ਲਾਭ ਸਿੰਘ, ਮੇਲੋ ਪਤਨੀ ਬੀਰ ਸਿੰਘ ਵਿੱਕੀ ਪੁੱਤਰੀ ਸੁਖਦੇਵ ਸਿੰਘ, ਭੋਲੀ ਪਤਨੀ ਸੁਖਦੇਵ ਸਿੰਘ ਵਾਸੀਆਨ ਪਿੰਡ ਹਰਿਆਊ ਜ਼ਿਲਾ ਸੰਗਰੂਰ ਖਿਲਾਫ ਮੁਕੱਦਮਾ ਨੰਬਰ 92 ਅਧੀਨ ਧਾਰਾ 380 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੁਲਸ ਵਲੋਂ ਇਨ੍ਹਾਂ ਔਰਤਾਂ ਨੂੰ ਗ੍ਰਿਫਤਾਰ ਕਰਨ ਵੇਲੇ ਕੋਈ ਵੀ ਮਹਿਲਾ ਪੁਲਸ ਮੁਲਾਜ਼ਮ ਮੌਜੂਦ ਨਹੀਂ ਸੀ, ਜਦਕਿ ਮਹਿਲਾ ਨੂੰ ਗ੍ਰਿਫਤਾਰ ਕਰਨ ਲਈ ਮਹਿਲਾ ਮੁਲਾਜ਼ਮ ਦਾ ਹੋਣਾ ਜ਼ਰੂਰੀ ਹੈ।

Shyna

This news is Content Editor Shyna