ਕਲਰਕ ਦੀ ਆਡੀਓ ਵਾਇਰਲ ਹੋਣ ਨਾਲ ਖੁੱਲ੍ਹੀ ਪ੍ਰਾਪਰਟੀ ਟੈਕਸ ਬਰਾਂਚ ਦੇ ਭ੍ਰਿਸ਼ਟਾਚਾਰ ਦੀ ਪੋਲ

04/16/2022 4:31:13 PM

ਲੁਧਿਆਣਾ (ਹਿਤੇਸ਼)— ਆਮ ਆਦਮੀ ਪਾਰਟੀ ਦੀ ਸਰਕਾਰ ਰਿਸ਼ਵਤ ਮੰਗਣ ਵਾਲੇ ਮੁਲਾਜ਼ਮਾਂ ਦੀ ਰਿਕਾਰਡਿੰਗ ਭੇਜਣ ਲਈ ਨੰਬਰ ਜਾਰੀ ਕਰਨ ਤੋਂ ਬਾਅਦ ਆਏ ਦਿਨ ਸਰਕਾਰੀ ਮਹਿਕਮਿਆਂ ਵਿਚ ਸ਼ਾਮਲ ਭਿ੍ਰਸ਼ਟਾਚਾਰ ਦੇ ਮਾਮਲਿਆਂ ਦਾ ਖ਼ੁਲਾਸਾ ਹੋ ਰਿਹਾ ਹੈ, ਜਿਸ ਦੇ ਤਹਿਤ ਹੁਣ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬਰਾਂਚ ਦੇ ਭ੍ਰਿਸ਼ਟਾਚਾਰ ਦੀ ਪੋਲ ਖੁੱਲ੍ਹ ਗਈ ਹੈ।  ਇਸ ਸਬੰਧੀ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਜ਼ੋਨ-ਏ ਦੇ ਇਕ ਕਲਰਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਆਡੀਓ ਪੁਰਾਣੀ ਹੈ ਕਿਉਂਕਿ ਜਿਸ ਜ਼ੋਨਲ ਕਮਿਸ਼ਨਰ ਦੇ ਨਾਂ ’ਤੇ ਰਿਸ਼ਵਤ ਦੀ ਡਿਮਾਂਡ ਕੀਤੀ ਜਾ ਰਹੀ ਹੈ, ਉਸ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਟਾ ਦਿੱਤਾ ਗਿਆ ਸੀ ਪਰ ਇਸ ਆਡੀਓ ਦੇ ਬਾਹਰ ਆਉਣ ਨਾਲ ਨਗਰ ਨਿਗਮ ’ਚ ਹੇਠਾਂ ਤੋਂ ਉੱਪਰ ਤੱਕ ਚੱਲ ਰਹੇ ਕੁਰੱਪਸ਼ਨ ਦੀ ਖੇਡ ਦੀ ਤਸਵੀਰ ਸਾਫ਼ ਹੋ ਗਈ ਹੈ।

ਇਸ ਵਿਚ ਰਿਕਾਰਡਿੰਗ ਕਰਨ ਵਾਲੇ ਵਿਅਕਤੀ ਨੂੰ ਕਿਸੇ ਦਾ ਨਾਂ ਲੈ ਕੇ ਸਾਫ਼ ਕਹਿ ਰਿਹਾ ਹੈ ਕਿ ਜਿਸ ਨੇ ਰਿਸ਼ਵਤ ਦਿੱਤੀ ਉਹ ਕੰਮ ਕਰਵਾ ਕੇ ਲੈ ਚੁੱਕਾ ਹੈ ਪਰ ਉਸ ਦਾ ਕੰਮ ਰਿਸ਼ਵਤ ਨਾ ਦੇਣ ਦੇ ਕਾਰਨ ਰੁੱਕਿਆ ਹੋਇਆ ਹੈ। ਕਲਰਕ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਉਕਤ ਜ਼ੋਨਲ ਕਮਿਸ਼ਨਰ ਬਿਨਾਂ ਪੈਸੇ ਲਏ ਕੋਈ ਕੰਮ ਨਹੀਂ ਕੀਤਾ ਜਾਂਦਾ ਅਤੇ ਬਿਨਾਂ ਰਿਸ਼ਵਤ ਵਾਲੇ ਕੇਸ ’ਤੇ ਇਤਰਾਜ਼ ਲਗਾ ਦਿੱਤਾ ਜਾਂਦਾ ਹੈ। ਕਲਰਕ ਨੇ ਪ੍ਰਾਪਰਟੀ ਦੀ ਮਲਕੀਅਤ ਬਦਲਣ ਦੇ ਕੇਸ ’ਚ ਰਿਸ਼ਵਤ ਦੀ ਰਕਮ ਦਾ ਜ਼ਿਕਰ ਕਰਦੇ ਹੋਏ ਇਹ ਵੀ ਕਬੂਲ ਕਰ ਲਿਆ ਹੈ ਕਿ ਉਸ ’ਚੋਂ ਇੰਸਪੈਕਟਰ, ਸੁਪਰਡੈਂਟ ਅਤੇ ਜ਼ੋਨਲ ਕਮਿਸ਼ਨਰ ਨੂੰ ਕਿੰਨਾ ਹਿੱਸਾ ਆਉਂਦਾ ਹੈ। 

ਇਹ ਵੀ ਪੜ੍ਹੋ: ਗੋਪਾਲ ਨਗਰ ਗੋਲ਼ੀ ਕਾਂਡ 'ਚ ਖ਼ੁਲਾਸਾ: ਪੰਚਮ ਗੈਂਗ ਨੇ ਇਸ ਵਜ੍ਹਾ ਕਰਕੇ ਚਲਵਾਈ ਸੀ ਅਕਾਲੀ ਆਗੂ ਦੇ ਪੁੱਤ 'ਤੇ ਗੋਲ਼ੀ

ਅਜਿਹੇ ਨੇ ਹਾਲਾਤ 
ਨਗਰ ਨਿਗਮ ’ਚ ਬਿਨਾਂ ਰਿਸ਼ਵਤ ਦੇ ਰੁਟੀਨ ਕੰਮ ਕਰਵਾਉਣਾ ਮੁਸ਼ਕਿਲ ਹੋਣ ਦੀ ਗੱਲ ਕਿਸੇ ਤੋਂ ਲੁਕੀ ਨਹੀਂ ਹੈ, ਜੋ ਵਿਅਕਤੀ ਸੈਂਟਿੰਗ ਕਰਦਾ ਹੈ, ਉਸ ਦਾ ਕੰਮ ਤੁਰੰਤ ਹੋ ਜਾਂਦਾ ਹੈ ਪਰ ਬਾਕੀ ਲੋਕਾਂ ਦੀ ਫਾਈਲ ’ਤੇ ਬਿਨਾਂ ਕਾਰਨ ਇਤਰਾਜ਼ ਲਗਾ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਹਾਲਾਂਕਿ ਨਗਰ ਨਿਗਮ ਵੱਲੋਂ ਲੋਕਾਂ ਦੀ ਮੁਲਾਜ਼ਮਾਂ ਨਾਲ ਸਿੱਧੀ ਡੀਲਿੰਗ ਬੰਦ ਕਰਕੇ ਸੁਵਿਧਾ ਸੈਂਟਰ ਜ਼ਰੀਏ ਅਰਜ਼ੀ ਲੈਣ ਦਾ ਸਿਸਟਮ ਲਾਗੂ ਕੀਤਾ ਗਿਆ ਹੈ ਅਤੇ ਕੇਸ ਕਲੀਅਰ ਕਰਨ ਲਈ ਡੈੱਡਲਾਈਨ ਫਿਕਸ ਕਰ ਦਿੱਤੀ ਗਈ ਹੈ ਪਰ ਹਾਲਾਤ ’ਚ ਕੋਈ ਸੁਧਾਰ ਨਹੀਂ ਹੋਇਆ। 

ਸ਼ਿਕਾਇਤ ਦੇ ਬਾਵਜੂਦ ਨਹੀਂ ਹੋਈ ਕਾਰਵਾਈ 
ਮਿਲੀ ਜਾਣਕਾਰੀ ਮੁਤਾਬਕ ਰਿਕਾਰਡਿੰਗ ਕਰਨ ਵਾਲੇ ਵਿਅਕਤੀ ਵੱਲੋਂ ਇਸ ਸਬੰਧੀ ਸ਼ਿਕਾਇਤ ਕਾਫ਼ੀ ਦੇਰ ਪਹਿਲਾਂ ਕਮਿਸ਼ਨਰ ਨੂੰ ਭੇਜੀ ਗਈ ਸੀ, ਜਿਸ ’ਤੇ ਜਾਂਚ ਤੋਂ ਬਾਅਦ ਆਦੇਸ਼ ਦਿੱਤੇ ਗਏ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਦੋਸ਼ੀ ਕਲਰਕ ਹੁਣ ਤੱਕ ਜ਼ੋਨ-ਏ ਦੀ ਪ੍ਰਾਪਰਟੀ ਟੈਕਸ ਬਰਾਂਚ ’ਚ ਕੰਮ ਕਰ ਰਿਹਾ ਹੈ, ਜਿਸ ਖ਼ਿਲਾਫ਼ ਹੁਣ ਸਰਕਾਰ ਬਦਲਣ ’ਤੇ ਮੁੱਖ ਮੰਤਰੀ ਦੇ ਨੰਬਰ ’ਤੇ ਰਿਕਾਰਡਿੰਗ ਭੇਜੇ ਜਾਣ ਦੀ ਸੂਚਨਾ ਹੈ। 

ਇਹ ਵੀ ਪੜ੍ਹੋ: ਭਗਵੰਤ ਮਾਨ ਦੇ CM ਬਣਨ ਮਗਰੋਂ ਮਾਨ ਸਰਕਾਰ ਲਈ ਰਹੀਆਂ ਇਹ ਵੱਡੀਆਂ ਚੁਣੌਤੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News