ਡਾਕਟਰ ਅਤੇ ਉਸਦੀ ਪਤਨੀ ਵਿਚਕਾਰ ਕਲੇਸ਼ ਨੇ ਹਸਪਤਾਲ ’ਚ ਹੀ ਕੀਤਾ ਹੰਗਾਮਾ, ਇਕ-ਦੂਜੇ ’ਤੇ ਲਗਾਏ ਕੁੱਟਮਾਰ ਦੇ ਦੋਸ਼

04/21/2022 12:45:50 PM

ਮਲੋਟ (ਜੁਨੇਜਾ) : ਬੱਸ ਸਟੈਂਡ ਨੇੜੇ ਇਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦੇ ਆਪਣੀ ਪਤਨੀ ਨਾਲ ਚੱਲ ਰਹੇ ਕਲੇਸ਼ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਲੜਕੀ ਦੇ ਪੇਕੇ ਪਰਿਵਾਰ ਦੇ ਮੈਂਬਰ ਕੁਝ ਕਿਸਾਨ ਆਗੂਆਂ ਅਤੇ ਪਿੰਡ ਦੀ ਪੰਚਾਇਤ ਨਾਲ ਲੜਕੀ ਨੂੰ ਉਸਦੇ ਸਹੁਰੇ ਘਰ ਛੱਡਣ ਆਏ। ਡਾਕਟਰ ਦੀ ਰਿਹਾਇਸ਼ ਉਸਦੇ ਹਸਪਤਾਲ ਦੇ ਉਪਰ ਹੀ ਹੈ ਜਦੋਂ ਪੰਚਾਇਤ ਵਿਚ ਗੱਲਬਾਤ ਹੋਣ ਤੋਂ ਪਹਿਲਾਂ ਲੜਕੀ ਉਪਰ ਸਹੁਰੇ ਘਰ ਦੀਆਂ ਪੌੜੀਆਂ ਚੜਨ ਲੱਗੀ ਤਾਂ ਦੋਹੇ ਧਿਰਾਂ ਵਿਚਕਾਰ ਹੱਥੋ ਪਾਈ ਦੀ ਨੌਬਤ ਆ ਗਈ।

ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ

ਇਸ ਸਬੰਧੀ ਸਿਵਲ ਹਸਪਤਾਲ ਮਲੋਟ ਵਿਚ ਭਰਤੀ ਡਾ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਸਦਾ ਪਤਨੀ ਨਾਲ ਅਦਾਲਤੀ ਵਿਵਾਦ ਚੱਲ ਰਿਹਾ ਹੈ। ਅੱਜ ਉਸਦਾ ਸਹੁਰਾ, ਸਾਲੇ ਅਤੇ ਰਿਸ਼ਤੇਦਾਰ ਕੁਝ ਕਿਸਾਨ ਆਗੂਆਂ ਨੂੰ ਨਾਲ ਲੈਕੇ ਉਸਦੇ ਹਸਪਤਾਲ ਪੁੱਜੇ, ਜਿਥੇ ਉਸਦੀ ਅਤੇ ਉਸਦੇ ਪਿਤਾ ਡਾਕਟਰ ਸੁਖਵੰਤ ਸਿੰਘ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ | ਉਧਰ ਲੜਕੀ ਧਿਰ ਨਾਲ ਆਏ ਭਾਰਤੀ ਕਿਸਾਨ ਯੂਨੀਅਨ ਡਕੌਦਾਂ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਰਾਜਗੜ ਕੁੱਬੇ ਨੇ ਕਿਹਾ ਕਿ ਉਨ੍ਹਾਂ ਦੀ ਪਿੰਡ ਦੀ ਲੜਕੀ ਰਾਜਵੰਤ ਕੌਰ ਉਕਤ ਡਾਕਟਰ ਨਾਲ ਵਿਆਹੀ ਹੋਈ ਹੈ ਜਿਸ ਦੇ ਇਕ ਸਾਢੇ 6 ਸਾਲ ਦੀ ਬੱਚੀ ਵੀ ਹੈ ਪਰ ਉਸਦੇ ਸਹੁਰੇ ਪਰਿਵਾਰ ਨੇ ਮਾਰ-ਕੁੱਟ ਕਰਕੇ ਲੜਕੀ ਨੂੰ ਕੱਢਿਆ ਹੋਇਆ ਹੈ | ਅੱਜ ਜਦੋਂ ਉਹ ਸਹੁਰਾ ਪਰਿਵਾਰ ਨਾਲ ਗੱਲਬਾਤ ਕਰਨ ਪੁੱਜੇ ਜਦੋਂ ਉਨ੍ਹਾਂ ਨੂੰ ਦਾਣਾ ਮੰਡੀ ਵਿਚ ਜਾਕੇ ਬੈਠਣ ਲਈ ਕਿਹਾ ਤਾਂ ਲੜਕੀ ਹਸਪਤਾਲ ਦੇ ਉਪਰ ਬਣੀ ਰਿਹਾਇਸ਼ ’ਤੇ ਜਾਣ ਲੱਗੀ ਤਾਂ ਲੜਕੇ ਦੇ ਸਹੁਰੇ ਨੇ ਉਸਦੀ ਗੁੱਤ ਫੜ ਲਈ ਪਰ ਅਸੀਂ ਸਿਰਫ ਮਿੰਨਤ ਕਰਕੇ ਲੜਕੀ ਨੂੰ ਛੁਡਾਇਆ ਹੈ । ਲੜਕੀ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਕਤ ਡਾਕਟਰ ਦੇ ਬਾਹਰੀ ਔਰਤ ਨਾਲ ਸਬੰਧ ਹਨ। ਇਸ ਲਈ ਉਹ ਲੜਕੀ ਨੂੰ ਵਸਾਉਣਾ ਨਹੀਂ ਚਾਹੁੰਦੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਨਸਾਫ਼ ਨਾਲ ਮਿਲਿਆ ਤਾਂ ਲੜਕੇ ਦੇ ਘਰ ਦੇ ਬਾਹਰ ਪੱਕਾ ਧਰਨਾ ਲਾਉਣਗੇ |

ਇਹ ਵੀ ਪੜ੍ਹੋ : ਰੰਗੇ ਹੱਥੀਂ ਫੜਿਆ ਚਿੱਟੇ ਦੀ ਸਪਲਾਈ ਕਰਦਾ ਨੌਜਵਾਨ, ਲੋਕਾਂ ਨੇ ਬਣਾਈ ਲਾਈਵ ਵੀਡੀਓ

ਵਿਆਹੁਤਾ ਲੜਕੀ ਨੇ ਕੀਤੀ ਸੀ ਵੀਡੀਓ ਵਾਇਰਲ- ਜ਼ਿਕਰਯੋਗ ਹੈ ਕਿ ਜਿਥੇ ਡਾਕਟਰ ਅਤੇ ਸਹਰੇ ਪਰਿਵਾਰ ਨਾਲ ਪਹਿਲਾਂ ਵੀ ਲੜਾਈ ਝਗੜੇ ਦਾ ਮਾਮਲਾ ਥਾਣੇ ਵਿਚ ਹੈ ਉਥੇ ਉਸਦੀ ਪਤਨੀ ਰੁਪਿੰਦਰ ਕੌਰ ਨੇ ਕੁਝ ਸਮਾਂ ਪਹਿਲਾਂ ਵੀ ਇਕ ਵੀਡੀਓ ਵਾਇਰਲ ਕਰ ਕੇ ਆਪਣੇ ਪਤੀ ਅਤੇ ਸਹੁਰੇ ਉਪਰ ਗੰਭੀਰ ਦੋਸ਼ ਲਾਏ ਸਨ । ਉਧਰ ਇਸ ਘਟਨਾ ਦਾ ਅਸਲ ਸੱਚ ਕੀ ਹੈ ਇਸ ਦੀ ਅਸਲੀਅਤ ਹਸਪਤਾਲ ਅੰਦਰ ਲੱਗੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਤੋਂ ਬਾਅਦ ਸਾਹਮਣੇ ਆਏਗਾ |

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News