ਹੜ੍ਹ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੇ ਸਿਵਲ ਸਰਜਨਾਂ ਨੂੰ ਅਲਰਟ ਜਾਰੀ

08/19/2019 12:11:54 AM

ਲੁਧਿਆਣਾ (ਸਹਿਗਲ)— ਬਾਰਿਸ਼ ਤੇ ਹੜ੍ਹ ਦੀ ਸੰਭਾਵਨਾ ਦੇ ਮੱਦੇਨਜ਼ਰ ਸੂਬੇ ਦੇ ਸਿਹਤ ਨਿਦੇਸ਼ਕ ਨੇ ਸਾਰੇ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਅਲਰਟ ਜਾਰੀ ਕੀਤਾ ਹੈ। ਆਪਣੇ ਪੱਧਰ 'ਤੇ ਉਨ੍ਹਾਂ ਨੇ ਇਸ ਦੌਰਾਨ ਕਿਸੇ ਵੀ ਘਟਨਾ ਮੱਦੇਨਜ਼ਰ ਹੇਠ ਲਿਖੇ ਪ੍ਰਬੰਧ ਬਣਾਉਣ ਨੂੰ ਕਿਹਾ ਹੈ।

ਜ਼ਰੂਰੀ ਦਵਾਈਆਂ ਦਾ ਸਟਾਕ ਤਿਆਰ ਰੱਖਿਆ ਜਾਵੇ
-ਡਾਕਟਰ ਅਤੇ ਸਟਾਫ ਦੀ ਰੋਟੇਸ਼ਨ ਅਤੇ ਹੈੱਡ ਕਵਾਟਰ ਨਾਲ ਨਿਰੰਤਰ ਸੰਪਕਰ ਬਣਾਈ ਰੱਖਣ।
-ਜ਼ਿਲ੍ਹਾ ਹਸਪਤਾਲਾਂ 'ਚ ਸਥਿਤ ਬਲੱਡ ਬੈਂਕਾਂ 'ਚ ਸਾਰੇ ਗਰੁੱਪਾਂ ਦੇ ਬਲੱਡ ਦਾ ਸਟਾਕ ਰੱਖਿਆ ਜਾਵੇ।

ਐਂਬੂਲੈਂਸ ਤਿਆਰ ਰੱਖੀ ਜਾਵੇ
-ਜੇਕਰ ਹਸਪਤਾਲਾਂ 'ਚ ਪਾਣੀ ਭਰ ਜਾਂਦਾ ਹੈ ਤਾਂ ਮਰੀਜ਼ਾਂ ਦੇ ਇਲਾਜ ਲਈ ਵਾਹਨ (ਐਂਬੂਲੈਂਸ) ਪ੍ਰਬੰਧਾਂ ਲਈ ਪਹਿਲਾਂ ਤੋਂ ਹੀ ਸਥਾਨ ਨਿਸ਼ਚਿਤ ਕਰ ਲਿਆ ਜਾਵੇ।
-ਕਿਸੇ ਵੀ ਅਸੁਖਦ ਘਟਨਾ ਦੀ ਸੂਚਨਾ ਤੁਰੰਤ ਸਿਹਤ ਨਿਦੇਸ਼ਕ ਨੂੰ ਦੇਣ।

KamalJeet Singh

This news is Content Editor KamalJeet Singh