ਨਸ਼ਾ ਛੁਡਾਊ ਕੇਂਦਰ 'ਚ ਸੋਸ਼ਲ ਡਿਸਟੈਂਸ ਨੂੰ ਲੈ ਕੇ ਸ਼ਰੇਆਮ ਉਡਾਈਆਂ ਗਈਆਂ ਧੱਜੀਆਂ

07/17/2020 3:52:09 PM

ਜੈਤੋ(ਵਿਪਨ ਗੋਇਲ) - ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੋਸ਼ਲ ਡਿਸਟੈਂਸ ਬਣਾਈ ਰੱਖਣਾ ਲਾਜ਼ਮੀ ਕੀਤਾ ਗਿਆ ਹੈ।  ਤਾਂ ਜੋ ਕਰੋਨਾ ਵਰਗੀ ਭਿਆਨਕ ਬੀਮਾਰੀ ਦੀ ਲਡ਼ੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਪਰ ਅੱਜ ਇਸ ਦੇ ਉਲਟ ਜੈਤੋ ਦੇ ਸਿਵਲ ਹਸਪਤਾਲ ਵਿਚ ਨਸ਼ਾ ਛੁਡਾਉ ਕੇਂਦਰ ਵਿਚ ਇਸ ਨਿਯਮ ਦੀਅਾਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਇਹ ਕੋਈ ਇੱਕ ਦਿਨ ਦਾ ਮਾਮਲਾ ਨਹੀਂ ਹੈ ਆਏ ਦਿਨ ਸੋਸ਼ਲ ਡਿਸਟੈਂਸ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਨਜ਼ਰ ਆਉਂਦੀਆਂ ਹਨ।
ਜਦੋਂ ਇਸ ਬਾਰੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਹੈ ਕੇ ਅਸੀਂ ਦਿਹਾੜੀ ਛੱਡਕੇ ਨਸ਼ਾ ਛੁਡਾਊ ਕੇਂਦਰ ਵਿਚ ਸਵੇਰ ਸਾਰ ਤੋਂ ਹੀ ਲਾਇਨ ਵਿਚ ਆ ਕੇ ਖੜੇ ਹੋ ਜਾਂਦੇ ਹਾਂ ਤੇ ਸਾਨੂੰ ਕਦੇ ਇਕ ਦਿਨ ਅਤੇ ਕਦੇ ਦੋ ਦਿਨ ਤੋਂ ਵੱਧ ਦਵਾਈ ਨਹੀ ਦਿੱਤੀ ਜਾ ਰਹੀ । ਇਸ ਤੋਂ ਇਲਾਵਾ ਲੋਕਾਂ ਨੇ ਮੰਗ ਕਰਦੇ ਹੋਏ ਕਿਹਾ ਹੈ ਕਿ ਘੱਟੋ ਘੱਟ 10 ਦਿਨਾਂ ਦੀ ਦਵਾਈ ਦਿੱਤੀ ਜਾਵੇ। 

ਇਸ ਬਾਰੇ ਐੱਸ ਐੱਮ ਓ ਜੈਤੋ ਦੇ ਕੀਮਤੀ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਜੋ ਸਪਲਾਈ ਸਰਕਾਰ ਵੱਲੋਂ ਉਹਨਾ ਨੂੰ ਆ ਜਾਂਦੀ ਹੈ ਤਾਂ ਉਸ ਮੁਤਾਬਿਕ ਹੀ ਆਏ ਹੋਏ ਲੋਕਾਂ ਵਿਚ ਵੰਡ ਦਿੱਤੀ ਜਾਂਦੀ ਹੈ । ਹੁਣ  ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀ ਮੰਗ ਨੂੰ ਲੈ ਕੇ ਸਰਕਾਰ 10 ਦਿਨਾਂ ਦੀ ਦਵਾਈ ਮੁਹੱਈਆ ਕਰਵਾਉਦੀ ਹੈ ਜਾਂ ਨਹੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ .

 

 


Harinder Kaur

Content Editor

Related News