ਹਾਦਸੇ ’ਚ ਸਿਵਲ ਹਸਪਤਾਲ ਦੇ ਮੁਲਾਜ਼ਮ ਦੀ ਮੌਤ

05/20/2020 11:13:10 PM

ਤਲਵੰਡੀ ਸਾਬੋ, (ਮੁਨੀਸ਼)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ’ਚ ਦਰਜਾ ਚਾਰ ਦੀ ਡਿਊਟੀ ਨਿਭਾਅ ਰਹੇ ਸੁਖਵੀਰ ਸਿੰਘ ਦੀ ਡਿਊਟੀ ’ਤੇ ਆਉਂਦੇ ਸਮੇਂ ਹਾਦਸਾ ਹੋਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਬੀਤੇ ਦਿਨੀਂ ਜਦੋਂ ਆਪਣੀ ਡਿਊਟੀ ਲਈ ਘਰ ਤੋਂ ਮੋਟਰਸਾਈਕਲ ’ਤੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ’ਚ ਆ ਰਹੇ ਸਨ ਤਾਂ ਰਸਤੇ ’ਚ ਅਚਾਨਕ ਹਾਦਸਾ ਵਾਪਰ ਗਿਆ। ਜਿਸ ਦੌਰਾਨ ਸੁਖਵੀਰ ਸਿੰਘ ਜ਼ਖਮੀ ਹੋ ਗਿਆ ਭਾਵੇਂ ਕਿ ਸੁਖਵੀਰ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਵੀ ਲਿਜਾਇਆ ਗਿਆ ਪਰ ਸੁਖਵੀਰ ਸਿੰਘ ਦੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ। ਫਾਰਮਾਸਿਸਟ ਜਸਵੀਰ ਸਿੰਘ ਨੇ ਦੱਸਿਆ ਕਿ ਸੁਖਵੀਰ ਸਿੰਘ ਹਸਪਤਾਲ ਦਾ ਚੰਗਾ ਮੁਲਾਜ਼ਮ ਸੀ ਜੋ ਆਪਣੀ ਡਿਊਟੀ ਤਨਦੇਹੀ ਨਾਲ ਕਰਦਾ ਸੀ।

Bharat Thapa

This news is Content Editor Bharat Thapa