ਦਰਭੰਗਾ-ਜਲੰਧਰ ਸਿਟੀ ਐਕਸਪ੍ਰੈੱਸ ਅਤੇ ਸਹਾਰਸਾ-ਅੰਮ੍ਰਿਤਸਰ ਰੇਲਗੱਡੀਆਂ ਦਾ ਸੰਚਾਲਨ 31 ਦਸੰਬਰ ਤੱਕ ਵਧਿਆ

11/29/2020 3:06:01 PM

ਜੈਤੋ (ਰਘੂਨੰਦਨ ਪਰਾਸ਼ਰ): ਰੇਲ ਮੰਤਰਾਲਾ ਨੇ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ 30 ਨਵੰਬਰ ਤੱਕ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਸਨ। ਹੁਣ ਰੇਲ ਮੰਤਰਾਲਾ ਨੇ ਆਮ ਜਨਤਾ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ ਨੂੰ 31 ਦਸੰਬਰ ਤੱਕ ਚਲਾਉਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਟ੍ਰੇਨਾਂ ਨੂੰ ਇਕ ਮਹੀਨਾ ਹੋਰ ਚਲਾਉਣ ਦੀ ਹਰੀ ਝੰਡੀ ਮਿਲੀ ਹੈ, ਉਨ੍ਹਾਂ 'ਚ ਟ੍ਰੇਨ ਨੰਬਰ 05251-05252 ਸਪੈਸ਼ਲ ਐਕਸਪ੍ਰੈਸ ਦਰਭੰਗ-ਜਲੰਧਰ ਸਿਟੀ ਅਤੇ  ਟ੍ਰੇਨ ਨੰਬਰ 05531-05532 ਸਹਾਰਸਾ-ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈਸ ਵੀ ਸ਼ਾਮਲ ਹੈ। 

ਇਸ ਦੌਰਾਨ ਹੀ ਫਰੀਦਕੋਟ ਤੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਮੁਹੰਮਦ ਸਦੀਕ ਨੇ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਫਿਰੋਜ਼ਪੁਰ ਰੇਲ ਮੰਡਲ ਦੇ ਪ੍ਰਬੰਧਕ ਰਾਜੇਸ਼ ਅਗਰਵਾਲ ਤੋਂ ਮੰਗ ਕੀਤੀ ਹੈ ਕਿ ਫਿਰੋਜ਼ਪੁਰ- ਦਿੱਲੀ ਵਾਇਆ ਜੈਤੋ-ਬਠਿੰਡਾ ਟ੍ਰੇਨ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਰੇਲ ਮੰਡਲ ਵਲੋਂ ਮੰਡਲ ਦੇ ਵੱਖ-ਵੱਖ ਸਟੇਸ਼ਨਾਂ ਤੋਂ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਫਿਰੋਜ਼ਪੁਰ- ਦਿੱਲੀ ਵਾਇਆ ਜੈਤੋ-ਬਠਿੰਡਾ ਰੂਟ 'ਤੇ ਇਕ ਵੀ ਟ੍ਰੇਨ ਸ਼ੁਰੂ ਨਹੀ ਕੀਤੀ ਗਈ ਹੈ।ਇਸ ਰੂਟ 'ਤੇ ਪਿਛਲੇ 8 ਮਹੀਨਿਆਂ ਤੋਂ ਮੇਲ, ਐਕਸਪ੍ਰੈੱਸ ਅਤੇ ਪੈਸੰਜਰ ਸਾਰੀਆਂ ਟ੍ਰੇਨਾਂ ਬੰਦ ਹਨ। ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਸਵਾਲ ਕੀਤਾ ਕਿ ਫਿਰੋਜ਼ਪੁਰ ਰੇਲ ਮੰਡਲ ਜਦ ਦੂਜੇ ਸਟੇਸ਼ਨਾਂ ਤੋਂ ਟ੍ਰੇਨਾਂ ਚੱਲਾ ਸਕਦਾ ਹੈ ਤਾਂ ਫਿਰ ਫਿਰੋਜ਼ਪੁਰ - ਦਿੱਲੀ ਵਾਇਆ ਜੈਤੋ- ਬਠਿੰਡਾ ਰੂਟ 'ਤੇ ਟ੍ਰੇਨਾਂ ਕਿਉ ਨਹੀ ਚੱਲਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਰੂਟ'ਤੇ ਟ੍ਰੇਨਾਂ ਨਹੀ ਚੱਲਣ ਕਾਰਣ ਆਮ ਲੋਕਾਂ ਵਿਸ਼ੇਸ਼ ਤੌਰ'ਤੇ ਗਰੀਬ ਵਰਗ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਚੋ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲ ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਇਸ ਰੂਟ'ਤੇ ਟ੍ਰੇਨਾਂ ਨੂੰ ਚਲਾਉਂਣ ਦਾ ਪ੍ਰਬੰਧ ਕੀਤਾ ਜਾਵੇ।

Shyna

This news is Content Editor Shyna