ਕੋਰੋਨਾ ਤੋਂ ਬਾਅਦ ਸ਼ਹਿਰ 'ਚ ਡੇਂਗੂ ਦਾ ਕਹਿਰ ਜਾਰੀ, 35 ਸਾਲਾ ਜਨਾਨੀ ਨੇ ਤੋੜਿਆ ਦਮ

10/06/2020 1:46:45 PM

ਗੁਰੂਹਰਸਹਾਏ (ਆਵਲਾ): ਇਲਾਕੇ ਅੰਦਰ ਕੋਰੋਨਾ ਅਤੇ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।ਡੇਂਗੂ ਦੀ ਮਰੀਜ਼ 35 ਸਾਲਾ ਟੀਮੀ ਨਾਮਕ ਜਨਾਨੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹੈਂਡੀਕੈਪ ਟੀਮੀ ਨਾਮਕ ਜਨਾਨੀ ਜੋ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਨਾਸੀਰੇ ਵਾਲਾ ਵਿਖੇ ਵਿਆਹੀ ਹੋਈ ਸੀ।ਜੋਕਿ ਬੀਤੇ ਦਿਨੀਂ ਐਤਵਾਰ ਆਪਣੇ ਮਾਤਾ ਪਿਤਾ ਦੇ ਘਰ ਕ੍ਰਿਸ਼ਨ ਮੰਦਰ ਵਾਲੀ ਗ਼ਲੀ ਗੁਰੂਹਰਸਹਾਏ ਵਿਖੇ ਰਹਿਣ ਲਈ ਆਈ ਹੋਈ ਸੀ।ਆਪਣੇ ਸਹੁਰੇ ਪਿੰਡ ਘਰੋਂ ਆਪਣੇ ਪੇਕੇ ਘਰ ਰਹਿਣ ਲਈ ਆਈ।

ਇਸ ਜਨਾਨੀ ਦੀ ਡੇਂਗੂ ਦੀ ਰਿਪੋਰਟ ਪਹਿਲਾਂ ਤੋ ਹੀ ਪਾਜ਼ੇਟਿਵ ਆਈ ਹੋਈ ਸੀ।ਅੱਜ ਸਵੇਰੇ 10 ਵਜੇ ਦੇ ਕਰੀਬ ਇਸ ਜਨਾਨੀ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ।ਇਲਾਜ ਲਈ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਇਲਾਜ ਕਰਨ ਤੋਂ ਪਹਿਲਾਂ ਹੀ ਇਸ ਜਨਾਨੀ ਦੀ ਮੌਤ ਹੋ ਗਈ।ਮ੍ਰਿਤਕ ਜਨਾਨੀ ਆਪਣੇ ਪਿੱਛੇ 2 ਸਾਲ ਦੇ ਕਰੀਬ ਮੁੰਡਾ ਛੱਡ ਗਈ ਹੈ।ਪਰਿਵਾਰਿਕ ਮੈਂਬਰਾਂ ਦਾ ਅਤੇ ਛੋਟੇ ਜਿਹੇ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।ਮ੍ਰਿਤਕ ਜਨਾਨੀ ਦਾ ਅੰਤਿਮ ਸੰਸਕਾਰ ਅੱਜ ਪਿੰਡ ਨਾਸੀਰੇ ਵਾਲਾ ਵਿਖੇ ਕੀਤਾ ਜਾਵੇਗਾ।ਲੋਕ ਇਸ ਤਰ੍ਹਾਂ ਕਹਿੰਦੇ ਹਨ ਕਿ ਭਗਵਾਨ ਨੇ ਮੌਤ ਅਤੇ ਜਨਮ ਦਾ ਅਸਥਾਨ ਪਹਿਲਾਂ ਤੋਂ ਹੀ ਮੁਕਰਰ ਕੀਤਾ ਹੁੰਦਾ ਹੈ।ਜਿਸ ਦੀ ਤਾਜ਼ਾ ਮਿਸਾਲ ਇਸ ਜਨਾਨੀ ਦੀ ਹੈ, ਜਿਸਨੇ ਆਪਣੇ ਆਖਰੀ ਸਾਹ ਆਪਣੇ ਮਾਤਾ-ਪਿਤਾ ਦੇ ਘਰ ਲਏ।ਸ਼ਹਿਰ ਅੰਦਰ ਹੋਈਆਂ ਦੋ ਮੌਤਾਂ ਕਾਰਨ ਮਾਹੌਲ ਗ਼ਮਗੀਨ ਬਣਿਆ ਹੋਇਆ ਹੈ।।ਮ੍ਰਿਤਕ ਜਨਾਨੀ ਟੀਮੀ ਜੋ ਕਿ ਪੀ.ਐਨ.ਬੀ. ਬੈਂਕ 'ਚ ਬਤੌਰ ਰਿਟਾ,ਬ੍ਰਾਂਚ ਮੈਨੇਜਰ ਕੰਮ ਕਰ ਚੁੱਕੇ ਅਮਰਜੀਤ ਸਿੰਘ ਸਹਿਗਲ ਦੀ ਧੀ ਸੀ।

Shyna

This news is Content Editor Shyna