ਸੋਲਰ ਊਰਜਾ ਨਾਲ ਜਗਮਗਾਵੇਗਾ ਸ਼ਹਿਰ, ਨਿਗਮ ਨੇ ਬਣਾਈ ਯੋਜਨਾ

09/19/2018 4:34:30 AM

ਬਠਿੰਡਾ,(ਵਰਮਾ)- ਸਲਾਨਾ 18 ਕਰੋਡ਼ ਬਿਜਲੀ ਦਾ ਭੁਗਤਾਨ ਕਰਨ ਵਾਲੀ ਨਗਰ ਨਿਗਮ ਨੇ ਸੋਲਰ ਊਰਜਾ ਨਾਲ ਸ਼ਹਿਰ ਨੂੰ ਜਗਮਗਾਉਣ ਦੀ ਯੋਜਨਾ ਤਿਆਰ ਕੀਤੀ ਹੈ ਜਿਸ ’ਤੇ 50 ਕਰੋਡ਼ ਰੁਪਏ ਬੈਂਕ ਤੋਂ ਕਰਜ਼ਾ ਲੈ ਕੇ ਨਿਗਮ ਦੀ ਖਾਲੀ ਛੱਤਾਂ ’ਤੇ ਲਾਏ ਜਾਣਗੇ ਸੂਰਜ ਊਰਜਾ ਪਲਾਂਟ। ਨਿਗਮ ਵਲੋਂ ਸ਼ਹਿਰ ਦੇ ਸਾਰੇ 25 ਹਜ਼ਾਰ ਸਟਰੀਟ ਲਾਈਟਾਂ ਨੂੰ ਸੋਲਰ ਨਾਲ ਚਲਾਉਣ ਦੀ ਯੋਜਨਾ ਹੈ। ਜਦਕਿ ਡਿਸਪੋਜਲ ’ਤੇ ਲੱਗੀ ਮੋਟਰਾਂ ਵੀ ਸੋਲਰ ਨਾਲ ਚੱਲੇਗੀ। ਇਨ੍ਹਾਂ ’ਤੇ ਵੀ ਸਲਾਨਾ ਇਕ ਕਰੋਡ਼ ਬਿਜਲੀ ਦਾ ਬਿੱਲ ਭਰਿਆ ਜਾਂਦਾ ਹੈ। ਜਿਸ ਦੀ ਬੱਚਤ ਹੋਵੇਗੀ। ਇਸ ਯੋਜਨਾ ਨੂੰ ਲੈ ਕੇ ਨਿਗਮ ਕਮਿਸ਼ਨਰ ਡਾ.  ਰਿਸ਼ੀ ਪਾਲ ਤੇ ਮੇਅਰ ਬਲਵੰਤ ਰਾਏ ਨਾਥ ਨੇ ਐੱਫ. ਐਂਡ. ਸੀ. ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। 
ਨਿਗਮ ਇੰਜੀਨੀਅਰ ਚਰਚਾ ਦੌਰਾਨ ਦੱਸਿਆ ਕਿ 8 ਮੈਗਾਵਾਟ ਸੋਲਰ ਪਲਾਂਟ ਲਾਏ ਜਾਣ ਦੀ ਜ਼ਰੂਰਤ ਹੈ। ਇਸ ’ਤੇ ਆਉਣ ਵਾਲੀ ਲਾਗਤ 50 ਕਰੋਡ਼ ਰੁਪਇਆ ਬੈਂਕਾਂ ਤੋਂ ਲਿਆ ਜਾਵੇਗਾ ਅਤੇ ਬਿਜਲੀ ਬਿੱਲ ਦੀ ਬਚਤ ਕਰਕੇ ਉਸਨੂੰ ਕਿਸ਼ਤਾਂ ’ਚ ਭਰਿਆ ਜਾਵੇਗਾ ਆਉਣ ਵਾਲੇ 3-4 ਸਾਲਾ ਕਰਜ਼ਾ ਉਤਰਨ ਦੀ ਵੀ ਸੰਭਾਵਨਾ ਹੈ। ਇਹ ਯੋਜਨਾ ਅਗਲੇ 20 ਸਾਲ ਲਈ ਕਾਰਗਰ ਹੋਵੇਗੀ ਅਤੇ ਨਿਗਮ ਦਾ 18 ਕਰੋਡ਼ ਰੁਪਏ ਸਾਲਾਨਾ ਬੱਚਤ ਹੋਵੇਗੀ। ਇਸ ਯੋਜਨਾ ਨੂੰ ਪੁੂਰਾ ਕਰਨ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਨਿਗਮ ਦੀ ਅਗਲੀ ਮੀਟਿੰਗ ’ਚ ਏਜੰਡੇ ਦੇ ਰੂਪ ’ਚ ਰੱਖਿਆ ਜਾਵੇਗਾ। ਮਤਾ ਪਾਸ ਹੋਣ ਤੋਂ ਬਾਅਦ ਇਸ ’ਤੇ ਕੰਮ ਸ਼ੁਰੂ ਕਰਨ ’ਤੇ ਵੀ ਇਜਾਜ਼ਤ ਦਿੱਤੀ ਗਈ। ਲਗਾਤਾਰ 3 ਘੰਟੇ ਚੱਲੀ ਮੀਟਿੰਗ ’ਚ ਸਵੱਛ ਭਾਰਤ ਅਭਿਆਨ ਤਹਿਤ ਸਡ਼ਕਾਂ ਦੀ ਸਾਫ-ਸਫਾਈ ਲਈ ਨਵੀਆਂ ਚਾਰ ਸਵੀਪਿੰਗ ਮਸ਼ੀਨਾਂ ਖਰੀਦਣ ’ਤੇ ਵੀ ਵਿਚਾਰ ਕੀਤਾ ਗਿਆ। ਇਹ ਦੋਵੇਂ ਯੋਜਨਾ ਇਕ ਹਫਤੇ ਬਾਅਦ ਹੋਣ ਵਾਲੇ ਮੀਟਿੰਗ ’ਚ ਰੱਖੀ ਜਾਵੇਗੀ। 
ਮੀਟਿੰਗ ’ਚ ਹਿੱਸਾ ਲੈਣ ਵਾਲੇ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਵਿੰਦਰ ਕੌਰ ਮਾਂਗਟ ਨਿਗਮ ਇੰਜੀਨੀਅਰ ਸੰਦੀਪ ਗੁਪਤਾ, ਦਵਿੰਦਰ ਸਿੰਘ ਜੌਡ਼ਾ, ਨਿਰਮਲ ਸਿੰਘ ਸੰਧੂ, ਮਾਸਟਰ ਹਰਮਿੰਦਰ ਸਿੰਘ ਆਦਿ ਮੌਜੂਦ ਸਨ।