...ਹੁਣ ਰਾਮ ਬਾਗ ’ਚੋਂ 30 ਚੀਨੀ ਕਬੂਤਰ ਚੋਰੀ

07/26/2020 6:08:16 PM

ਤਪਾ ਮੰਡੀ (ਸ਼ਾਮ,ਗਰਗ) - ਰਾਮ ਬਾਗ ’ਚ 30 ਚੀਨੀ ਕਬੂਤਰ ਚੋਰੀ ਹੋ ਗਏ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਹਜ਼ਾਰਾਂ ਰੁਪਏ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੁਲਸ ਕਬੂਤਰਾਂ ਨੂੰ ਚੋਰੀ ਕਰਨ ਵਾਲੇ ਨੂੰ ਲੱਭਣ ’ਚ ਨਾਕਾਮ ਸਾਬਿਤ ਹੋ ਰਹੀ ਹੈ। ਜਾਣਕਾਰੀ ਅਨੁਸਾਰ ਰਾਮ ਬਾਗ ’ਚ ਕਈ ਸਾਲਾਂ ਤੋਂ ਇਕ ਪਿੰਜਰੇ ’ਚ ਚੀਨੀ ਕਬੂਤਰ ਰੱਖੇ ਹੋਏ ਸਨ। ਰਾਤ ਦੇ ਸਮੇਂ ਕੁਝ ਅਣਪਛਾਤੇ ਵਿਅਕਤੀ ਕੰਧ ਟੱਪਕੇ ਪਿੰਜਰੇ ਦਾ ਜਿੰਦਰਾ ਤੋੜਕੇ ਚੋਰੀ ਕਰਕੇ ਲੈ ਗਏ। 
ਇਸ ਚੋਰੀ ਸਬੰਧੀ ਜਦੋਂ ਪ੍ਰਬੰਧਕਾਂ ਪ੍ਰਧਾਨ ਹੇਮ ਰਾਜ ਸ਼ੰਟੀ ਮੋੜ, ਵਿਨੋਦ ਕੁਮਾਰ ਜਿੰਦਲ, ਸ਼ਾਮ ਲਾਲ ਗਰਗ, ਦੀਵਾਨ ਚੰਦ ਮੋੜ, ਧਰਮ ਪਾਲ ਸ਼ਰਮਾ ਆਦਿ ਨੂੰ ਪਤਾ ਲੱਗਾ ਤਾਂ ਉਨ੍ਹਾਂ ਸਿਟੀ ਪੁਲਸ ਨੂੰ ਸੂਚਨਾ ਦਿੱਤੀ ਤਾਂ ਸਿਟੀ ਇੰਚਾਰਜ ਮੇਜਰ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਮੌਕੇ ’ਤੇ ਪੁੱਜਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਰਾਮ ਬਾਗ ’ਚੋਂ ਪਹਿਲਾਂ ਵੀ 50 ਦੇ ਕਰੀਬ ਚੀਨੀ ਕਬੂਤਰ ਚੋਰੀ ਹੋ ਗਏ ਅਤੇ ਕੁਝ ਦਿਨ ਪਹਿਲਾਂ ਗੋਲਕ ਦੀ ਭੰਨ ਤੋੜ ਕਰਕੇ ਨਕਦੀ ਚੋਰੀ ਕਰਕੇ ਲੈ ਗਏ ਸੀ ਪਰ ਪੁਲਸ ਇਨ੍ਹਾਂ ਚੋਰੀਆਂ ਨੂੰ ਲੱਭਣ ’ਚ ਨਾਕਾਮ ਰਹੀ ਹੈ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

PunjabKesari

ਸੈਨੇਟਰੀ ਦੀ ਦੁਕਾਨ ’ਚੋਂ 5 ਹਜ਼ਾਰ ਦੀ ਚੋਰੀ

ਤਪਾ ਮੰਡੀ (ਸ਼ਾਮ,ਗਰਗ) - ਬੀਤੀ ਰਾਤ ਸ਼ਾਂਤੀ ਹਾਲ ਨਜ਼ਦੀਕ ਇਕ ਸੈਨੇਟਰੀ ਦੀ ਦੁਕਾਨ ਦੀ ਛੱਤ ਦੀ ਭੰਨ ਤੋੜ ਕਰਕੇ ਦਾਖਲ ਹੋਕੇ ਚੋਰ 5 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਅਗਰਵਾਲ ਸੈਨੇਟਰੀ ਸਟੋਰ ਦੇ ਮਾਲਕ ਰੋਮੀ ਗੋਇਲ ਦਾ ਕਹਿਣਾ ਹੈ ਕਿ ਰਾਤ ਸਮੇਂ ਉਹ ਘਰ ਗਿਆ। ਅੱਜ ਬੰਦ ਹੋਣ ਕਾਰਣ ਉਹ ਅਚਾਨਕ ਦੁਕਾਨ ’ਤੇ ਗੇੜਾ ਲਾਉਣ ਲਈ ਆਇਆ ਤਾਂ ਉਸ ਦੇ ਕੈਸ਼ ਬਾਕਸ ਖੁਲ੍ਹਾ ਅਤੇ ਸਾਮਾਨ ਖਿਲਰਿਆਂ ਪਿਆ ਸੀ । ਬਕਸੇ ’ਚ ਪਈ 5 ਹਜ਼ਾਰ ਦੀ ਨਕਦੀ ਗਾਇਬ ਸੀ। ਉਸ ਨੇ ਪਹਿਲਾਂ ਅੱਜ ਬੰਦ ਹੋਣ ਕਾਰਣ ਗੁਆਂਢੀ ਸੰਦੀਪ ਕੁਮਾਰ ਵਿੱਕੀ ਨਾਲ ਗੱਲ ਕੀਤੀ ਤਾਂ ਤੁਰੰਤ ਉਸ ਨੇ ਵੀ ਆਪਣੀ ਦੁਕਾਨ ਦੀ ਦੇਖਭਾਲ ਕਰਨ ਉਪਰੰਤ ਸੂਚਨਾ ਸਿਟੀ ਪੁਲਸ ਨੂੰ ਦਿੱਤੀ। ਸਿਟੀ ਇੰਚਾਰਜ ਮੇਜਰ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਪਹੁੰਚ ਕੇ ਦੇਖਿਆ ਕਿ ਚੋਰ ਦੁਕਾਨ ਦੇ ਨਾਲ ਲੰਘਦੀ ਗਲੀ ’ਚੋਂ ਕੰਧ ਟੱਪਕੇ ਛੱਤ ’ਤੇ ਲਕੜ ਦੀ ਪੋੜੀ ਲਾ ਕੇ ਚੜ੍ਹੇ ਸਨ। ਉਨ੍ਹਾਂ ਨੇ ਮਮਟੀ ’ਤੇ ਪਾਈ ਲੋਹੇ ਦੀ ਛੱਤ ਦੀ ਭੰਨ ਤੋੜ ਕੀਤੀ ਅਤੇ ਫਿਰ ਦੁਕਾਨ ’ਚ ਦਾਖਲ ਹੋ ਕੇ 5 ਹਜ਼ਾਰ ਦੀ ਚੋਰੀ ਕਰਕੇ ਲੈ ਗਏ। ਪੁਲਸ ਵੱਲੋਂ ਸੀ. ਸੀ. ਟੀ. ਵੀ . ਕੈਮਰੇ ਖੰਘਾਲਣ ਤੋਂ ਪਤਾ ਲੱਗਾ ਕਿ ਸਵੇਰੇ ਤਿੰਨ ਵਜੇ ਦੇ ਕਰੀਬ 2 ਚੋਰ ਜਿਨ੍ਹਾਂ ਨੇ ਮੂੰਹ-ਸਿਰ ਲਪੇਟੇ ਹੋਏ ਸਨ , ਉਸ ਗਲੀ ’ਚੋਂ ਨਿਕਲਕੇ ਬਾਬਾ ਮੱਠ ਵੱਲ ਗਏ। ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


rajwinder kaur

Content Editor

Related News