ਤਿੰਨ ਦੁਕਾਨਾਂ ਤੋਂ ਭਾਰੀ ਮਾਤਰਾ ''ਚ ਚਾਈਨਾ ਡੋਰ ਬਰਾਮਦ

02/10/2019 7:27:03 PM

ਕੋਟਕਪੂਰਾ (ਨਰਿੰਦਰ)- ਐੱਸ.ਐੱਸ.ਪੀ ਰਾਜਬਚਨ ਸਿੰਘ ਵੱਲੋਂ ਚਾਈਨਾਂ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਈਤਾਂ ਤੇ ਡੀ.ਐੱਸ.ਪੀ ਕੋਟਕਪੂਰਾ ਮਨਵਿੰਦਰਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਪੁਲਸ ਨੇ ਅੱਜ ਤਿੰਨ ਦੁਕਾਨਾਂ ਤੋਂ ਚਾਈਨਾਂ ਡੋਰ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਕੋਟਕੂਪਰਾ ਦੇ ਐੱਸ.ਐੱਚ.ਓ ਸੰਜੀਵ ਕੁਮਾਰ ਨੇ ਦੱਸਿਆ ਕਿ ਹੌਲਦਾਰ ਗੁਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਆਸ਼ੂ, ਸੁਰਗਾਪੁਰੀ ਵਿਖੇ ਸਥਿਤ ਤਰਸੇਮ ਚੰਦ ਅਤੇ ਦੁਆਰੇਆਣਾ ਰੋਡ 'ਤੇ ਸਥਿਤ ਕਰਨ ਕੁਮਾਰ ਦੀ ਦੁਕਾਨ ਤੋਂ ਭਾਰੀ ਮਾਤਰਾ ਵਿੱਚ ਚਾਈਨਾਂ ਡੋਰ ਮਿਲਣ 'ਤੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਆਈ.ਪੀ.ਸੀ ਦੀ ਧਾਰਾ 188 ਦੇ ਤਹਿਤ ਕਾਰਵਾਈ ਕਰਦੇ ਹੋਏ ਹੋਰ ਪੜਤਾਲ ਕੀਤੀ ਜਾ ਰਹੀ ਹੈ।

KamalJeet Singh

This news is Content Editor KamalJeet Singh