ਚਾਈਨਾ ਡੋਰ ਵੇਚਣ ਵਾਲਿਆਂ ਤੋਂ ਰਿਸ਼ਵਤ ਲੈਣ ਵਾਲੇ ਮੁਲਾਜ਼ਮਾਂ ''ਤੇ ਡਿੱਗ ਸਕਦੀ ਹੈ ਗਾਜ

01/12/2020 1:24:25 AM

ਲੁਧਿਆਣਾ,(ਰਿਸ਼ੀ)- ਚਾਈਨਾ ਡੋਰ ਵੇਚਣ ਵਾਲਿਆਂ ਤੋਂ ਰਿਸ਼ਵਤ ਲੈਣ ਵਾਲੇ ਪੁਲਸ ਮੁਲਾਜ਼ਮਾਂ 'ਤੇ ਪੁਲਸ ਵਿਭਾਗ ਵੱਲੋਂ ਗਾਜ ਡਿੱਗ ਸਕਦੀ ਹੈ। ਮੁਲਾਜ਼ਮ ਦਾ ਪਤਾ ਚਲਦੇ ਹੀ ਉਸ ਨੂੰ ਤੁਰੰਤ ਡਿਸਮਿਸ ਕੀਤਾ ਜਾਵੇਗਾ। ਉਪਰੋਕਤ ਸ਼ਬਦ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਹੇ। ਉਨ੍ਹਾਂ ਨੇ ਕਿਹਾ ਪੁਲਸ ਦਾ ਕੰਮ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਫੜ ਕੇ ਕੇਸ ਦਰਜ ਕਰਨਾ ਹੈ, ਨਾ ਹੀ ਉਨ੍ਹਾਂ ਨਾਲ ਸੈਟਿੰਗ ਕਰਨਾ। ਜੇਕਰ ਕੋਈ ਕਾਰੋਬਾਰੀ ਕਿਸੇ ਵੀ ਥਾਣੇ/ਚੌਕੀ ਦੇ ਕਾਂਸਟੇਬਲ ਤੋਂ ਲੈ ਕੇ ਇੰਚਾਰਜ ਤੱਕ ਪਤੰਗ ਡੋਰ ਦੇ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਪੈਸੇ ਲੈਂਦੇ ਦੇਖ ਲੈਂਦਾ ਹੈ ਤਾਂ ਉਹ ਸੀ. ਪੀ. ਦੇ ਸਾਹਮਣੇ ਪੇਸ਼ ਹੋ ਸਕਦਾ ਹੈ। ਪੁਲਸ ਮੁਲਾਜ਼ਮ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇਗਾ। ਸੂਤਰਾਂ ਮੁਤਾਬਕ ਜਿਨ੍ਹਾਂ-ਜਿਨ੍ਹਾਂ ਪੁਲਸ ਸਟੇਸ਼ਨਾਂ 'ਤੇ ਚਾਈਨਾ ਡੋਰ ਦੇ ਕੇਸ ਦਰਜ ਹੋਏ ਹਨ, ਸੀ. ਪੀ. ਵੱਲੋਂ ਉਨ੍ਹਾਂ ਦੀ ਲਿਸਟ ਤਿਆਰ ਕਰਵਾਈ ਗਈ ਹੈ ਤਾਂ ਕਿ ਜੇਕਰ ਕਿਸੇ ਮੁਲਾਜ਼ਮ ਨੇ ਉਸ ਤੋਂ ਰਿਸ਼ਵਤ ਲਈ ਹੈ ਤਾਂ ਉਸ ਦਾ ਪਤਾ ਚਲ ਸਕੇ।


Related News