ਸਕੂਲਾਂ ’ਚ ਬੱਚਿਆਂ ਦੀਆਂ ਲੱਗੀਆਂ ਰੌਣਕਾਂ, ਮਾਪਿਆਂ ’ਚ ਵੀ ਦਿਖਿਆ ਉਤਸ਼ਾਹ

08/02/2021 8:32:29 PM

ਫਿਰੋਜ਼ਪੁਰ (ਹਰਚਰਨ ਸਿੰਘ ਬਿੱਟੂ)-ਕੋਰੋਨਾ ਮਹਾਮਾਰੀ ਦੌਰਾਨ ਜਿਥੇ ਹਰ ਕਾਰੋਬਾਰ ਨੂੰ ਘਾਟਾ ਪਿਆ, ਉਥੇ ਹੀ ਸਕੂਲ ਵਿਦਿਆਰਥੀਆਂ ਦੀ ਪੜ੍ਹਾਈ ਵੀ ਪੱਛੜੀ ਹੋਈ ਦਿਖਾਈ ਦਿੱਤੀ। ਹੁਣ ਕੋਰੋਨਾ ਮਹਾਮਾਰੀ ਤੋਂ ਕੁਝ ਰਾਹਤ ਮਿਲਣ ਕਰਕੇ ਸਕੂਲਾਂ ਵਿਚ ਰੌਣਕਾਂ ਵੇਖਣ ਨੂੰ ਮਿਲੀਆਂ। ਸਕੂਲ ਖੁੱਲ੍ਹਣ ਕਰਕੇ ਜਿੱਥੇ ਬੱਚਿਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਹੀ ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਪਿੰਡ ਝੋਕ ਹਰੀਹਰ ਵਿਖੇ ਮੁੱਖ ਅਧਿਆਪਕ ਅਵਤਾਰ ਸਿੰਘ ਨੇ ਦੱਸਿਆ  ਕਿ ਅੱਜ ਸਕੂਲ ਵਿਚ 60 ਫੀਸਦੀ ਬੱਚਿਆ ਨੇ ਹਾਜ਼ਰੀ ਭਰੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਕੋਵਿਡ ਤੋਂ ਬਚਾਅ ਦੇ ਪੂਰੇ ਪ੍ਰਬੰਧ, ਜਿਵੇਂ ਕਿ ਮਾਸਕ ਅਤੇ ਸੈਨੀਟਾਈਜ਼ਰ ਅਤੇ ਸਮਾਜਿਕ ਦੂਰੀ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਗਿਆ।

ਇਹ ਵੀ ਪੜ੍ਹੋ : ਫਾਈਨਲ ਖਤਮ ਹੁੰਦਿਆਂ ਭਾਵੁਕ ਹੋਏ ਕਮਲਪ੍ਰੀਤ ਦੇ ਮਾਤਾ-ਪਿਤਾ, ਬੋਲੇ-ਛੇਵੇਂ ਸਥਾਨ ’ਤੇ ਰਹਿਣਾ ਵੀ ਵੱਡੀ ਪ੍ਰਾਪਤੀ

ਬੱਚਿਆ ਦੀ ਪੜ੍ਹਾਈ ਵੀ ਅੱਜ ਤੋਂ ਸ਼ੁਰੂ ਕਰਵਾ ਦਿੱਤੀ ਗਈ ਹੈ। ਇਸ ਮੌਕੇ ਸਕੂਲ ਦਾ ਨਿਰੀਖਣ ਕਰਨ ਲਈ ਕਮਲ ਅਰੋੜਾ ਡਿਪਟੀ ਡੀ. ਈ. ਓ. ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਸਕੂਲ ਵੱਲੋਂ ਕੀਤੇ ਗਏ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮਾਸਟਰ ਅਸ਼ਵਨੀ ਕੁਮਾਰ ਸ਼ਰਮਾ, ਮਸ਼ਾਲ ਧਵਨ, ਰੁਚੀ ਜੈਨ, ਨੀਨਾ ਗਰਗ, ਨੇਹਾ ਗੁਪਤਾ, ਸੂਚਿਤਾ ਮੈਡਮ ਆਦਿ ਹਾਜ਼ਰ ਸਨ।

Manoj

This news is Content Editor Manoj