ਚਾਈਲਡ ਪੋਰਨੋਗ੍ਰਾਫੀ ਦੀਆਂ ਪੋਸਟਾਂ ਪਾਉਣ ਦੇ ਦੋਸ਼ ਹੇਠ ਸਾਈਬਰ ਕ੍ਰਾਇਮ ਸੈੱਲ ਨੇ ਇਕ ਦੇ ਖਿਲਾਫ ਮੁਕੱਦਮਾ ਕੀਤਾ ਦਰਜ

10/03/2021 4:00:44 PM

ਫਿਰੋਜ਼ਪੁਰ (ਕੁਮਾਰ): ਚਾਈਲਡ ਪ੍ਰੋਰਨੋਗ੍ਰਾਫੀ ਦੀਆਂ ਪੋਸਟਾਂ ਪਾਉਣ ਦੇ ਦੋਸ਼ ਹੇਠ ਸਾਈਬਰ ਕ੍ਰਾਇਮ ਸੈੱਲ ਪੰਜਾਬ ਦੇ ਆਦੇਸ਼ਾਂ ਅਨੁਸਾਰ ਹਰਸ਼ਸੈਨ ਵਾਸੀ ਫਿਰੋਜ਼ਪੁਰ ਛਾਉਣੀ ਦੇ ਖਿਲਾਫ ਇਨਫਰਮੇਸ਼ਨ ਟੈਕਨਾਲੋਜੀ ਐਕਟ 2005 ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਦੇ ਐੱਸ.ਐੱਚ.ਓ. ਲੇਖਰਾਜ ਨੇ ਦੱਸਿਆ ਕਿ ਸਹਾਇਕ ਇੰਸਪੈਕਟਰ ਜਨਰਲ ਪੁਲਸ ਸਟੇਟ ਸਾਈਬਰ ਕ੍ਰਾਇਮ ਸੈੱਲ ਪੰਜਾਬ ਵੱਲੋਂ ਐੱਸ.ਐੱਸ.ਪੀ. ਦਫਤਰ ਨੂੰ ਭੇਜੀ ਗਈ ਰਿਪੋਰਟ ਵਿਚ ਲਿਖਿਆ ਗਿਆ ਕਿ ਨਾਮਜ਼ਦ ਵਿਅਕਤੀ ਆਪਣਾ ਮੋਬਾਇਲ ਫੋਨ ’ਤੇ ਆਪਣੀ ਫੇਸਬੁੱਕ ਆਈ.ਡੀ. ਦੀ ਵਰਤੋ ਕਰਦੇ ਹੋਏ ਚਾਈਲਡ ਪੋਰਨੋਗ੍ਰਾਫੀ ਦੀਆਂ ਪੋਸਟਾਂ ਪਾਉਂਦਾ ਪਾਇਆ ਗਿਆ ਹੈ, ਜਿਸ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। 
 


Shyna

Content Editor

Related News