ਸੱਪ ਦੇ ਡੰਗਣ ਨਾਲ 11 ਸਾਲਾ ਬੱਚੇ ਦੀ ਮੌਤ

05/24/2019 7:06:02 PM

ਤਪਾ ਮੰਡੀ,(ਸ਼ਾਮ, ਗਰਗ)— ਸਥਾਨਕ ਦਰਾਜ ਫਾਟਕ ਨਜ਼ਦੀਕ ਗਰੀਬ ਪਰਿਵਾਰ ਦੇ ਇਕ 11 ਸਾਲਾ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਮਾਂ ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਦਰਾਜ ਫਾਟਕ ਨਜ਼ਦੀਕ ਸ਼ਨੀ ਮੰਦਰ ਕੋਲ ਰਹਿੰਦੇ ਹਨ। ਰਾਤ ਸਮੇਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ 11 ਵਜੇ ਦੇ ਕਰੀਬ ਆਏ ਮੀਂਹ ਕਾਰਣ ਜਦੋਂ ਬੱਚੇ ਉੱਠ ਕੇ ਕਮਰੇ 'ਚ ਜਾਣ ਲੱਗੇ ਤਾਂ ਦਰਵਾਜ਼ਾ ਖੋਲ੍ਹਦੇ ਸਾਰ ਹੀ 11 ਸਾਲਾ ਅਰਸ਼ਦੀਪ ਸਿੰਘ ਪੁੱਤਰ ਗੋਰਾ ਸਿੰਘ ਜੋ ਚੌਥੀ ਕਲਾਸ 'ਚ ਪੜ੍ਹਦਾ ਹੈ, ਨੂੰ ਕਿਸੇ ਸੱਪ ਨੇ ਡੰਗ ਮਾਰ ਦਿੱਤਾ, ਜਿਸ 'ਤੇ ਅਸੀਂ ਉਸ ਨੂੰ ਯੋਗੀ ਨਾਥਾਂ ਕੋਲ ਮੁੱਢਲੀ ਸਹਾਇਤਾ ਲਈ ਲੈ ਕੇ ਗਏ ਪਰ ਉਦੋਂ ਤੱਕ ਉਸ ਨੇ ਦਮ ਤੋੜ ਦਿੱਤਾ।

KamalJeet Singh

This news is Content Editor KamalJeet Singh