ਮਾਮਲਾ ਪਿਓ ਤੇ ਪੁੱਤ ਦੇ ਖ਼ੁਦਕੁਸ਼ੀ ਦਾ : ਗੁਮਜਾਲ ਦੀਆਂ ਟੇਲਾਂ ਤੋਂ ਮਿਲੀ ਬੱਚੇ ਦੀ ਲਾਸ਼, ਪਿਤਾ ਦੀ ਭਾਲ ਜਾਰੀ

04/28/2022 10:16:57 AM

ਅਬੋਹਰ (ਰਹੇਜਾ, ਸੁਨੀਲ) : ਮੰਗਲਵਾਰ ਨੂੰ ਨਹਿਰ ’ਚ ਡਿੱਗੇ ਪਿਓ-ਪੁੱਤ ਦੇ ਮਾਮਲੇ ’ਚ ਪਰਿਵਾਰਿਕ ਮੈਂਬਰ ਸਾਰੀ ਰਾਤ ਦੋਵਾਂ ਦੀ ਨਹਿਰ ’ਚ ਭਾਲ ਕਰਦੇ ਰਹੇ। ਅੱਜ ਸਵੇਰੇ ਬੱਚੇ ਈਸ਼ਿਤ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ। ਥਾਣਾ ਨੰਬਰ 2 ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਹੈ। ਬੱਚੇ ਦੇ ਪਿਤਾ ਨਿਤਿਨ ਦੀ ਭਾਲ ਜਾਰੀ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਹਨੂਮਾਨਗੜ੍ਹ ਰੋਡ ’ਤੇ ਸਥਿਤ ਨਹਿਰ ’ਚ ਪਿਉ-ਪੁੱਤਰ ਵੱਲੋਂ ਛਾਲ ਮਾਰਨ ਦੀ ਸੂਚਨਾ ਮਿਲਣ ਤੋਂ ਬਾਅਦ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਪ੍ਰਧਾਨ ਰਾਜੂ ਚਰਾਇਆ ਦੀ ਅਗਵਾਈ ’ਚ ਪਰਿਵਾਰਿਕ ਮੈਂਬਰ ਅਤੇ ਉਨ੍ਹਾਂ ਦੀ ਟੀਮ ਨਹਿਰ ’ਚ ਉਨ੍ਹਾਂ ਦੀ ਭਾਲ ਕਰਦੀ ਰਹੀ ਅਤੇ ਆਖਰਕਾਰ ਅੱਜ ਸਵੇਰੇ ਬੱਚੇ ਦੀ ਲਾਸ਼ ਗੁਮਜਾਲ ਦੀਆਂ ਟੇਲਾਂ ਤੋਂ ਬਰਾਮਦ ਹੋਈ, ਜਦਕਿ ਬੱਚੇ ਦੇ ਪਿਤਾ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਮੋਟਰਸਾਈਕਲ ਦੇ ਪਾਰਟ ਨੂੰ ਮੋਡੀਫਾਈ ਕਰ ਬਣਾਉਂਦਾ ਸੀ ਹਥਿਆਰ, ਹੈਂਡ ਮੇਡ ਪਿਸਤੌਲ ਸਣੇ ਚੜ੍ਹਿਆ ਪੁੁਲਸ ਹੱਥ

ਸੰਸਥਾ ਦੇ ਮੁਖੀ ਰਾਜੂ ਚਰਾਇਆ ਨੇ ਦੱਸਿਆ ਕਿ ਇਸ ਦੁੱਖ ਦੀ ਘਡ਼ੀ ਵਿਚ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਜ਼ਰ ਨਹੀਂ ਆਈ। ਪਿਉ-ਪੁੱਤਰ ਦੇ ਨਹਿਰ ਵਿਚ ਡਿੱਗਣ ਦੀ ਘਟਨਾ ਵਿਚ ਪੁਲਸ ਦਾ ਕੰਮ ਤਸੱਲੀਬਖਸ਼ ਨਹੀਂ ਰਿਹਾ ਕਿਉਂਕਿ ਦੇਰ ਸ਼ਾਮ ਤੱਕ ਕੋਈ ਪੁਲਸ ਮੁਲਾਜ਼ਮ ਮੌਕੇ ’ਤੇ ਨਹੀਂ ਪੁੱਜਿਆ। ਰਾਜੂ ਚਰਾਇਆ ਨੇ ਦੱਸਿਆ ਕਿ ਜਲਦੀ ਹੀ ਉਨ੍ਹਾਂ ਦਾ ਵਫਦ ਐੱਸ.ਐੱਸ.ਪੀ. ਭੁਪਿੰਦਰ ਸਿੰਘ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਮਿਲ ਕੇ ਜਾਣਕਾਰੀ ਦੇਵੇਗਾ ਕਿ ਹਰ ਰੋਜ਼ ਨਹਿਰਾਂ ਵਿਚੋਂ ਲਾਸ਼ਾਂ ਮਿਲ ਰਹੀਆਂ ਹਨ ਪਰ ਇੱਥੋਂ ਦਾ ਪੁਲਸ ਪ੍ਰਸ਼ਾਸਨ ਉਨ੍ਹਾਂ ਨੂੰ ਪੂਰਾ ਸਹਿਯੋਗ ਨਹੀਂ ਦੇ ਰਿਹਾ ਅਤੇ ਲਾਸ਼ ਮਿਲਣ ਦੀ ਸੂਚਨਾ ਮਿਲਣ ’ਤੇ ਸੰਸਥਾ ਮੈਂਬਰ ਪਹਿਲਾਂ ਪਹੁੰਚ ਜਾਂਦੇ ਹਨ ਜਦਕਿ ਕਾਨੂੰਨ ਅਨੁਸਾਰ ਪੁਲਸ ਨੂੰ ਪਹਿਲਾਂ ਪਹੁੰਚਣਾ ਹੁੰਦਾ ਹੈ।

ਇਹ ਵੀ ਪੜ੍ਹੋ : ਮੋਟਰਸਾਈਕਲ ਦੇ ਪਾਰਟ ਨੂੰ ਮੋਡੀਫਾਈ ਕਰ ਬਣਾਉਂਦਾ ਸੀ ਹਥਿਆਰ, ਹੈਂਡ ਮੇਡ ਪਿਸਤੌਲ ਸਣੇ ਚੜ੍ਹਿਆ ਪੁੁਲਸ ਹੱਥ


Anuradha

Content Editor

Related News