ਰਮਾਨੀਆਂ ਭੇਜਣ ਦਾ ਝਾਂਸਾ ਦੇ ਕੀਤੀ ਲੱਖਾਂ ਦੀ ਠੱਗੀ

09/22/2019 6:49:17 PM

ਸ਼ੇਰਪੁਰ, (ਅਨੀਸ਼)- ਥਾਣਾ ਸ਼ੇਰਪੁਰ ਵਿਖੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ। ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਘਨੌਰੀ ਖੁਰਦ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਗੁਰਮੀਤ ਸਿੰਘ ਪੁੱਤਰ ਟਿੱਕਾ ਸਿੰਘ ਵਾਸੀ ਖਿਆਲੀ ਜ਼ਿਲਾ ਬਰਨਾਲਾ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਾਹਰਲੇ ਮੁਲਕ ਰਮਾਨੀਆਂ ਭੇਜਣ ਦਾ ਝਾਂਸਾ ਦੇ ਕੇ 7 ਲੱਖ 92 ਹਜ਼ਾਰ ਰੁਪਏ ਲੈ ਲਏ। ਬਾਅਦ 'ਚ ਨਾ ਤਾਂ ਉਨ੍ਹਾਂ ਨੂੰ ਰਮਾਨੀਆਂ ਭੇਜਿਆ ਤੇ ਨਾ ਹੀ ਰੁਪਏ ਵਾਪਸ ਕੀਤੇ, ਜਿਸ 'ਤੇ ਥਾਣਾ ਸ਼ੇਰਪੁਰ ਵਿਖੇ ਗੁਰਮੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Bharat Thapa

This news is Content Editor Bharat Thapa