ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਨਣ ਮਗਰੋਂ ਬਦਲਣਗੇ ਮਾਲਵੇ ਖਿੱਤੇ ਦੇ ਸਿਆਸੀ ਸਮੀਕਰਨ

09/20/2021 5:54:27 PM

ਮੋਗਾ (ਗੋਪੀ ਰਾਊਕੇ) - ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਠੱਲਣ ਲਈ ਕਾਂਗਰਸ ਹਾਈਕਮਾਂਡ ਨੇ ਅਹਿਮ ਫ਼ੈਸਲਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮੁੱਖ ਮੰਤਰੀ ਵਜੋਂ ਸੂਬੇ ਦੀ ਕਮਾਂਡ ਚਰਨਜੀਤ ਸਿੰਘ ਚੰਨੀ ਦੇ ਹੱਥ ਦੇ ਦਿੱਤੀ ਹੈ। ਸ਼ਾਮ ਵੇਲੇ ਜਿਉ ਸ੍ਰੀ ਚੰਨੀ ਦਾ ਮੁੱਖ ਮੰਤਰੀ ਵਜੋਂ ਐਲਾਨ ਹੋਇਆ, ਪੰਜਾਬ ਦੇ ਮਾਲਵੇ ਖਿੱਤੇ ਦੀ ਸਿਆਸਤ ਦੇ ਸਿਆਸੀ ਸਮੀਕਰਨ ਤੁਰੰਤ ਬਦਲਣ ਦਾ ਸਬੱਬ ਬਣ ਗਿਆ ਹੈ। ਮੋਗਾ ਜ਼ਿਲ੍ਹੇ ’ਚ ਹਰ ਔਖੇ ਸੌਖੇ ਵੇਲੇ ਕਾਂਗਰਸ ਦਾ ‘ਝੰਡਾ’ ਬੁਲੰਦ ਕਰਨ ਵਾਲੇ ਸਾਬਕਾ ਮੰਤਰੀ ਤੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਪੁੱਤਰ ਤੇ ਪ੍ਰਦੇਸ਼ ਕਾਂਗਰਸ ਦੇ ਸਪੋਕਸਮੈਨ ਕਮਲਜੀਤ ਸਿੰਘ ਬਰਾੜ ਦੇ ਧੜੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

ਚੰਨੀ ਤੇ ਹੋਰਨਾਂ ਸਾਥੀਆਂ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜ੍ਹੇ ਹੋਣ ਵਾਲਾ ‘ਬਰਾੜ’ ਪਰਿਵਾਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਲੈ ਕੇ ਅੱਜ ਤੱਕ ਕੈਪਟਨ ਵਿਰੋਧੀ ਧੜੇ ਨਾਲ ਚੱਟਾਨ ਦੀ ਤਰ੍ਹਾਂ ਡਟਿਆ ਚੱਲਿਆ ਆ ਰਿਹਾ ਸੀ। ਭਾਵੇਂ ਮੋਗਾ ਜ਼ਿਲ੍ਹੇ ਦੇ ਕਈ ਕਾਂਗਰਸੀ ਆਗੂ ਸਿੱਧੂ ਅਤੇ ਕੈਪਟਨ ਦੇ ਧੜ੍ਹਿਆ ਨਾਲ ਅੰਦਰਖਾਤੇ ਸਿਆਸੀ ਗੋਟੀਆਂ ਫਿੱਟ ਕਰੀ ਬੈਠੇ ਸਨ ਪਰ ਹਮੇਸ਼ਾ ਦੀ ਤਰ੍ਹਾਂ ਬਰਾੜ ਪਰਿਵਾਰ ਨੇ ਇਸ ਸਿਆਸੀ ਉੱਥਲ ਪੁੱਥਲ ਦਰਮਿਆਨ ਆਪਣਾ ਸਟੈਂਡ ਸਪੱਸ਼ਟ ਰੱਖਿਆ। ਇਹੋ ਕਾਰਨ ਹੈ ਕਿ ਹੁਣ ਪੰਜਾਬ ਵਿੱਚ ਸੱਤਾ ਤਬਦੀਲੀ ਮਗਰੋਂ ਮੋਗਾ ਜ਼ਿਲ੍ਹਾ ਹੀ ਨਹੀਂ ਸਗੋਂ ਮਾਲਵਾ ਖਿੱਤੇ ਦੀ ਸਿਆਸਤ ਵਿੱਚ ਮੁੜ ਬਰਾੜ ਪਰਿਵਾਰ ਦੀ ‘ਤੂਤੀ’ ਬੋਲਣ ਦਾ ਸਬੱਬ ਬਣ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਕੀਤਾ ਸਾਂਢੂ ਦਾ ਕਤਲ, 4 ਮਹੀਨੇ ਪਹਿਲਾਂ ਖੇਤਾਂ ’ਚ ਦੱਬੀ ਲਾਸ਼ ਹੋਈ ਬਰਾਮਦ

ਪਤਾ ਲੱਗਾ ਹੈ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਉਨ੍ਹਾਂ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਦੋਹੇ ਚੰਡੀਗੜ੍ਹ ਵਿੱਚ ਸਨ ਪਰ ਮੋਗਾ ਜ਼ਿਲ੍ਹੇ ਦੇ ਚਾਰੇ ਹਲਕਿਆਂ ਤੋਂ ਇਲਾਵਾ ਜਗਰਾਉ ਹਲਕੇ ਦੇ ਸਮਰਥਕ ਬਰਾੜ ਪਰਿਵਾਰ ਨੂੰ ਵਧਾਈਆਂ ਦਿੰਦੇ ਦੇਖੇ ਗਏ। ਮਾਲਵਾ ਖਿੱਤੇ ਦੇ ਕਾਂਗਰਸੀ ਦੀ ਮੰਗ ਹੈ ਕਿ ਜੇਕਰ ਹੁਣ ਪਾਰਟੀ ਹਾਈਕਮਾਂਡ ਨੇ ਟਕਸਾਲੀ ਕਾਂਗਰਸੀਆਂ ਨੂੰ ਮਾਣ ਸਨਮਾਨ ਦੇਣ ਦੀ ਕਵਾਇਦ ਸ਼ੁਰੂ ਕੀਤੀ ਹੈ ਤਾਂ ਇਸ ਦਰਮਿਆਨ ਬਰਾੜ ਪਰਿਵਾਰ ਨੂੰ ‘ਝੰਡੀ’ ਵਾਲੀ ਕਾਰ ਦੇ ਕੇ ਮੋਗਾ ਜ਼ਿਲ੍ਹੇ ਦੇ ਕਾਂਗਰਸੀਆਂ ਦਾ ਮਾਣ ਵਧਾਇਆਂ ਜਾਵੇ। ਜ਼ਿਕਰਯੋਗ ਹੈ ਕਿ ਅੱਤਵਾਦ ਦੀ ਕਾਲੀ ਹਨੇਰੀ ਤੋਂ ਲੈ ਕੇ ਅੱਜ ਤੱਕ ਬਰਾੜ ਪਰਿਵਾਰ ਹੀ ਮੋਗਾ ਜ਼ਿਲ੍ਹੇ ਦੇ ਇਕ ਅਜਿਹਾ ਸਿਆਸੀ ਪਰਿਵਾਰ ਹੈ, ਜਿਸ ਨੇ ਹਰ ਵੇਲੇ ਵਰਕਰਾਂ ਦੇ ਦੁੱਖਾਂ ਸੁੱਖਾਂ ਦਾ ਸਾਂਝੀ ਬਣ ਵਰਕਰਾਂ ਦੀ ਹਰ ਵੇਲੇ ਕਦਰ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਮੋਗਾ ਜ਼ਿਲੇ ਦੇ ਕੈਪਟਨ ਧੜਾ ਹੋਇਆ ਖਾਮੋਸ਼
‘ਜਗ ਬਾਣੀ’ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦਾ ਕੈਪਟਨ ਧੜਾ ਹਾਈਕਮਾਂਡ ਦੇ ਫ਼ੈਸਲੇ ਮਗਰੋਂ ਖਾਮੋਸ਼ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਇਸ਼ਾਰੇ ’ਤੇ ਕੁੱਝ ਆਗੂ ਬਾਘਾਪੁਰਾਣਾ ਤੇ ਹੋਰ ਹਲਕਿਆਂ ਵਿੱਚ ਬਰਾੜ ਪਰਿਵਾਰ ਦੇ ਬਰਾਬਰ ਜਾਣ-ਬੁੱਝ ਸਰਗਰਮੀਆਂ ਚਲਾ ਰਹੇ ਸਨ ਭਾਵੇਂ ਇਨ੍ਹਾਂ ਕੋਲ ਕੋਈ ਵੱਡਾ ਜਨ ਆਧਾਰ ਤਾਂ ਨਹੀਂ ਪਰ ਪ੍ਰਸ਼ਾਸਨ ਜ਼ਰੂਰ ਮੁੱਖ ਮੰਤਰੀ ਕੈਂਪ ਕਰਕੇ ਬਰਾੜ ਵਿਰੋਧੀਆਂ ਦੀ ਮੱਦਦ ਕਰਦਾ ਸੀ। ਪਤਾ ਲੱਗਾ ਹੈ ਕਿ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸੁਰ ਨਰਮ ਪੈਣ ਲੱਗੇ ਹਨ ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ

ਟਕਸਾਲੀਆਂ ਦੀ ਬਰਾੜ ਪਰਿਵਾਰ ਨੂੰ ਅਪੀਲ
ਜ਼ਿਲ੍ਹੇ ਭਰ ਦੇ ਟਕਸਾਲੀ ਕਾਂਗਰਸੀਆਂ ਨੇ ਬਰਾੜ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਆਪਣੀ ਸਰਕਾਰ ਵਿੱਚ ਸਾਢੇ ਚਾਰ ਸਾਲ ਅਣਗੌਲੇ ਵਰਕਰਾਂ ਦੀ ਹੁਣ ਸਰਕਾਰੇ ਦਰਬਾਰੇ ‘ਦੱਸ ਪੁੱਛ’ ਯਕੀਨੀ ਬਣਾਈ ਜਾਵੇ। ਇਸ ਦਰਮਿਆਨ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਂਗਰਸੀ ਦੀ ਬਜਾਏ ਵਿਰੋਧੀ ਦੇ ਕੰਮ ਕਰਵਾਏ ਹਨ। ਉਨ੍ਹਾਂ ਨੂੰ ਜ਼ਿਲ੍ਹੇ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਜੋ ਕਾਂਗਰਸੀ ਵਰਕਰ ਉਤਸ਼ਾਹਿਤ ਹੋ ਕੇ ਮੁੜ 2022 ਦਾ ਕਿਲਾ ਫਤਿਹ ਕਰਵਾਉਣ ਲਈ ਕੰਮ ਕਰ ਸਕਣ ।

ਪੜ੍ਹੋ ਇਹ ਵੀ ਖ਼ਬਰ - ਬਾਜਵਾ ਨੇ CM ਚੰਨੀ ਨੂੰ ਟਵੀਟ ਕਰ ਦਿੱਤੀ ਵਧਾਈ, ਕਿਹਾ-ਬਹਾਦੁਰ ਲੀਡਰ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕਰਨਗੇ’


rajwinder kaur

Content Editor

Related News