ਬਿਜਲੀ ਬਿੱਲ ਲਾਗੂ ਕਰਨ ਦੀ ਨੀਅਤ ਨਾਲ ਖੇਤਾਂ ''ਚ ਮੀਟਰ ਲਗਾਉਣ ਖਿਲਾਫ ਕੀਤੀ ਨਾਅਰੇਬਾਜ਼ੀ

05/30/2020 2:30:02 PM

ਤਪਾ ਮੰਡੀ(ਮੇਸ਼ੀ) - ਪੰਜਾਬ ਸਰਕਾਰ ਵੱਲੋਂ ਖੇਤ ਮੋਟਰਾਂ 'ਤੇ ਬਿਜਲੀ ਮੀਟਰ ਲਗਾਊਣ ਦੇ ਮਤੇ ਖਿਲਾਫ ਬੀ.ਕੇ.ਯੂ. ਡਕੌਂਦਾ ਵੱਲੋਂ ਬਿਜਲੀ ਗਰਿੱਡ ਤਪਾ ਵਿਖੇ ਸਰਕਾਰ ਦੀ ਅਰਥੀ ਸਾੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹਾਂ। ਇਕ ਪਾਸੇ ਕਿਸਾਨ ਤਾਂ ਪਹਿਲਾਂ ਹੀ ਕਰਜੇ ਦੀ ਪੰਡ ਹੇਠ ਦੱਬਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸਮੇ ਦੀਆਂ ਸਰਕਾਰਾਂ ਅਪਣੇ ਖਜ਼ਾਨੇ ਨੂੰ ਭਰਨ ਲਈ ਕਿਸਾਨਾਂ ਦੇ ਖੇਤਾਂ ਵਿਚ ਮੁਫਤ ਬਿਜਲੀ ਪਾਣੀ ਦੀ ਸਹੂਲਤ ਨੂੰ ਬੰਦ ਕਰਕੇ ਬਿਜਲੀ ਬਿੱਲ ਲਾਗੂ ਕਰਨ ਲਈ ਨਵੇਂ ਮਤੇ ਪਾਸ ਕਰਨ ਵਿਚ ਲੱਗੀ ਹੋਈ ਹੈ। ਜਿਸਦਾ ਅਸੀਂ ਵਿਰੋਧ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਵਿਰੋਧ ਕਰਦਿਆਂ ਸਰਕਾਰਾਂ ਦੀ ਅਰਥੀ ਫੂਕੀ ਹੈ। ਉਨ੍ਹਾਂ ਅੱਗੇ ਕਿਹਾ ਜੇਕਰ ਸਰਕਾਰਾਂ ਨੇ ਇਸ ਮਤੇ ਨੂੰ ਵਾਪਸ ਨਾ ਲਿਆ ਤਾਂ ਅਗਾਮੀ ਸਮੇਂ ਦੋਰਾਨ ਵੱਡਾ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਬਲਾਕ ਸਹਿਣਾ ਦੇ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਢਿਲਵਾਂ, ਗੁਰਤੇਜ ਸਿੰਘ ਬੰਬ ਬਲਾਕ ਜਨਰਲ ਸਕੱਤਰ, ਗੁਰਜੰਟ ਸਿੰਘ ਧੌਲਾ ਇਕਾਈ ਪ੍ਰਧਾਨ, ਤਾਰਾ ਸਿੰਘ ਤਾਜੋ, ਭੂਰਾ ਸਿੰਘ ਢਿੱਲਵਾਂ, ਨਾਜਰ ਸਿੰੰਘ ਤਾਜੋ ਆਦਿ ਵੱਡੀ ਗਿਣਤੀ ਵਿਚ ਹੋਰ ਵੀ ਹਾਜਰ ਸਨ। 

Harinder Kaur

This news is Content Editor Harinder Kaur