ਪੰਜਾਬ ਦੀਆਂ ਜੇਲਾਂ ’ਚ ਕੈਦੀਆਂ ਨੂੰ ਮਿਲੇਗਾ ‘ਸੁੱਖ ਦਾ ਸਾਹ’

02/12/2020 5:07:21 PM

ਚੰਡੀਗੜ੍ਹ - ਭਾਰਤੀ ਜੇਲਾਂ ’ਚ ਲਗਾਤਾਰ ਵੱਧ ਰਹੀ ਕੈਦੀਆਂ ਦੀ ਗਿਣਤੀ ’ਤੇ ਸੁਪਰੀਮ ਕੋਰਟ ਵਲੋਂ ਚਿੰਤਾ ਪ੍ਰਗਟ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਜੇਲਾਂ ’ਚ ਬੰਦ ਕੈਦੀਆਂ ਦੀ ਗਿਣਤੀ ਦੇ ਲਗਪਗ ਬਰਾਬਰ ਹੋਣ ਦੇ ਬਾਵਜੂਦ ਵੀ ਸੂਬੇ ਦੀਆਂ ਵੱਡੀਆਂ ਜੇਲਾਂ ’ਚ ਕੈਦੀਆਂ ਦੀ ਭੀੜ ਇਕ ਸਮੱਸਿਆ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪੰਜਾਬ ਜੇਲ ਦੇ ਅੰਕੜਿਆਂ ਮੁਤਾਬਕ, ਪੰਜਾਬ ਦੀਆਂ ਕੁੱਲ 22 ਜੇਲਾਂ ’ਚ ਫਿਲਹਾਲ 24 ਹਜ਼ਾਰ ਕੈਦੀ ਰੱਖਣ ਦੀ ਸਮੱਰਥਾ ਹੈ। ਸੂਬੇ ਦੀਆਂ 3 ਵੱਡੀਆਂ ਜੇਲਾਂ ਅੰਮ੍ਰਿਤਸਰ, ਲੁਧਿਆਣਾ ਅਤੇ ਕਪੂਰਥਲਾ ਦੇ ਜੇਲ ਮੈਨੇਜਮੈਂਟ ਨੂੰ ਹਾਲੇ ਵੀ ਕੈਦੀਆਂ ਦੀ ਭੀੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੇਲ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜੇਲ ’ਚ 3000 ਕੈਦੀਆਂਦੀ ਗਿਣਤੀ ਸੂਬੇ ’ਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਲੁਧਿਆਣਾ ਅਤੇ ਕਪੂਰਥਲਾ ਜੇਲਾਂ ’ਚ ਬੰਦ ਕੈਦੀਆਂ ਦੀ ਗਿਣਤੀ ਵੀ 3 ਹਜ਼ਾਰ ਦੇ ਕਰੀਬ ਮੰਨੀ ਜਾ ਸਕਦੀ ਹੈ। ਜੇਲ ਵਿਭਾਗ ਦੇ ਏ.ਡੀ.ਪੀ.ਕੇ ਸਿਨਹਾ ਨੇ ਦੱਸਿਆ ਕਿ ਸੂਬੇ ਦੇ ਨਿਰਮਾਣ ਅਧੀਨ ਗੋਇੰਦਵਾਲ ਜੇਲ ਦੇ ਨਿਰਮਾਣ ਨਾਲ ਸਾਰੀਆਂ ਜੇਲਾਂ ’ਚ ਕੈਦੀਆਂ ਦੀ ਗਿਣਤੀ ਉਨ੍ਹਾਂ ਦੀ ਸਮਰੱਥਾ ਤੋਂ ਘੱਟ ਜਾਵੇਗੀ। 170 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਜੇਲ ਦਾ ਨਿਰਮਾਣ ਕਰੀਬ 6 ਮਹੀਨੇ ’ਚ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਇਸ ਜੇਲ ’ਚ 2200 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੋਵੇਗੀ।


rajwinder kaur

Content Editor

Related News