ਚੰਦ ਭਾਨ ਡਰੇਨ ''ਚ ਡਿੱਗੇ ਦੋ ਬੱਚਿਆਂ ''ਚੋਂ ਇਕ ਦੀ ਲਾਸ਼ ਬਰਾਮਦ

04/22/2019 9:11:55 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ : (ਸੁਖਪਾਲ ਢਿੱਲੋਂ, ਪਵਨ ਤਨੇਜਾ): ਪਿੰਡ ਮਦੱਰਸਾ ਦੇ ਦੋ ਬੱਚੇ 21 ਅਪ੍ਰੈਲ ਦਿਨ ਐਤਵਾਰ ਨੂੰ ਦੁਪਹਿਰ ਚੰਦ ਭਾਨ ਡਰੇਨ ਦੇ ਪਾਣੀ 'ਚ ਰੁੜ ਗਏ ਸਨ। ਜਿਨ੍ਹਾਂ 'ਚੋਂ ਇਕ ਛੋਟੇ ਬੱਚੇ ਅਜੇ (13) ਪੁੱਤਰ ਭੋਲਾ ਸਿੰਘ ਦੀ ਲਾਸ਼ ਕਰੀਬ 30 ਘੰਟਿਆਂ ਬਾਅਦ ਘਟਨਾ ਸਥਾਨ ਤੋਂ ਕਰੀਬ ਦੋ ਕਿਲੋਮੀਟਰ ਅੱਗੇ ਜਾਨੀਸਰ ਵਾਲੀਆਂ ਕੋਲੋਂ ਮਿਲ ਗਈ ਹੈ। ਜਦਕਿ ਫੌਜ ਦੀ ਐਨ. ਡੀ. ਆਰ. ਐਫ. ਦੀ ਟੀਮ ਦੂਜੇ ਬੱਚੇ ਆਰਕ ਸਿੰਘ ਦੀ ਭਾਲ ਪੂਰੀ ਜੰਗੀ ਪੱਧਰ 'ਤੇ ਕਰ ਰਹੀ ਹੈ। ਫੌਜ ਦੀ ਟੀਮ ਨੇ ਅਜੇ ਦੀ ਮ੍ਰਿਤਕ ਦੇਹ ਨੂੰ ਕਿਸ਼ਤੀ ਰਾਹੀਂ ਬਾਹਰ ਲਿਆਂਦਾ। ਇਸ ਸਮੇਂ ਥਾਣਾ ਲੱਖੇਵਾਲੀ ਦੀ ਪੁਲਸ ਤੇ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮਦੱਰਸਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ।