ਚਹਿਲ ਨੇ 2 ਪਿੰਡਾਂ ''ਚ ਵੰਡੀਆਂ ਲੋੜਵੰਦਾਂ ਨੂੰ ਪੰਚਾਇਤੀ ਰਾਸ਼ਨ ਕਿੱਟਾਂ

04/06/2020 9:47:37 PM

ਬੋਹਾ,(ਮਨਜੀਤ)- ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਕਸਬਾ ਬੋਹਾ 'ਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਪਿੰਡ ਆਂਡਿਆਵਾਲੀ 'ਚ ਰਾਸ਼ਨ ਦੀਆਂ ਕਿੱਟਾਂ ਵੰਡੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਲਈ ਇਹ ਮਦਦ ਜਾਰੀ ਰਹੇਗੀ। ਚੁਸ਼ਪਿੰਦਰਬੀਰ ਸਿੰਘ ਚਹਿਲ ਭੂਪਾਲ ਨੇ ਕਿਹਾ ਕਿ ਇਹ ਰਾਸ਼ਨ ਪਿੰਡ ਆਂਡਿਆਵਾਲੀ ਤੇ ਭਾਵਾ 'ਚ ਪੰਚਾਇਤੀ ਕੋਟੇ 'ਚੋਂ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਸੀਬਤ ਦੀ ਘੜੀ 'ਚ ਲੋਕਾਂ ਦੀ ਬਾਂਹ ਫੜਣ ਤੇ ਉਨ੍ਹਾਂ ਦਾ ਸਾਥ ਦੇਣ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਲੋਕ ਅੱਜ ਕਰਫਿਊ ਦੌਰਾਨ ਇੱਕ ਤਾਂ ਬੀਮਾਰੀ ਦੇ ਭੈਅ 'ਚ ਘਿਰੇ ਹੋਏ ਹਨ, ਦੂਜੇ ਪਾਸੇ ਉਨ੍ਹਾਂ ਕੋਲ ਰੋਜੀ-ਰੋਟੀ ਦਾ ਕੋਈ ਸਾਧਨ ਨਾ ਹੋਣ ਕਰਕੇ ਉਨ੍ਹਾਂ ਦੀ ਹਾਲਤ ਭੁੱਖਮਰੀ ਵਰਗੀ ਹੋ ਗਈ ਹੈ। ਚਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਲੋੜਵੰਦ ਵਿਅਕਤੀ ਤੱਕ ਇਹ ਰਾਸ਼ਨ ਪਹੁੰਚਦਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਘਰ-ਘਰ ਜਾ ਕੇ ਜਰੂਰਤਮੰਦ ਵਿਅਕਤੀਆਂ ਨੂੰ ਇਹ ਰਾਸ਼ਨ ਆਪਣੇ ਹੱਥੀ ਮੁਹੱਈਆ ਕਰਵਾਇਆ। ਇਸ ਮੌਕੇ ਮਨਦੀਪ ਸਿੰਘ ਭੂਪਾਲ, ਚਰਨਜੀਤ ਸਿੰਘ ਭੂਪਾਲ, ਦੇਸਾ ਸਿੰਘ ਸਰਪੰਚ ਆਂਡਿਆਵਾਲੀ, ਕਾਲਾ ਸਿੰਘ ਭਾਵਾ ਤੋਂ ਇਲਾਵਾ ਪਿੰਡ ਭਾਵਾ ਅਤੇ ਆਂਡਿਆਵਾਲੀ ਦੇ ਵਿਅਕਤੀ ਮੌਜੂਦ ਸਨ।

Bharat Thapa

This news is Content Editor Bharat Thapa