ਹਾਥਰਸ ਘਟਨਾ ਦੇ ਰੋਸ ਵੱਜੋਂ ਸੈਂਟਰਲ ਵਾਲਮੀਕ ਸਭਾ ਨੇ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ

10/10/2020 3:00:58 PM

ਭਵਾਨੀਗੜ(ਕਾਂਸਲ)-ਯੂ.ਪੀ ਦੇ ਹਾਥਰਸ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੜਕੀ ਨਾਲ ਗੈਂਗ ਰੇਪ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਦੇ ਰੋਸ ਵੱਜੋਂ ਅੱਜ ਸੈਂਟਰਲ ਵਾਲਮੀਕ ਸਭਾ ਇੰਡੀਆ ਵੱਲੋਂ ਭਵਾਨੀਗ਼ੜ੍ਹ ਵਿਖੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਯੂ.ਪੀ. ਸਰਕਾਰ, ਕੇਂਦਰ ਸਰਕਾਰ ਅਤੇ ਯੂ.ਪੀ 
ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਪਣੇ ਸੰਬੋਧਨ 'ਚ ਸੈਂਟਰਲ ਵਾਲਮੀਕ ਸਭਾ ਇੰਡੀਆਂ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪੀ.ਐੱਸ. ਗਮੀ ਕਲਿਆਣ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਲੜਕੀ ਨਾਲ ਗੈਂਗਰੇਪ ਕਰਨ ਤੋਂ ਬਾਅਦ ਚਾਰੋਂ ਦਰਿੰਦਿਆਂ ਵਲੋਂ ਅਣਮਨੁੱਖੀ ਤਸੀਹੇ ਦਿੰਦਿਆਂ ਉਸ ਦੀ ਜੀਭ ਵੱਢ ਦਿੱਤੀ ਸੀ ਅਤੇ ਫਿਰ ਉਸ ਦੀ ਰੀੜ ਦੀ ਹੱਡੀ ਤੋੜ ਦਿੱਤੀ ਸੀ ਅਤੇ ਦੋਵੇ ਪੈਰ ਵੀ ਤੋੜ ਗਏ। 15 ਦਿਨਾਂ ਬਾਅਦ ਹਸਪਤਾਲ 'ਚ ਸਾਡੀ ਇਹ ਬੇਟੀ ਜ਼ਿੰਦਗੀ ਦੀ ਜੰਗ ਹਾਰ ਗਈ। ਉਨ੍ਹਾਂ ਕਿਹਾ ਕਿ ਆਓ ਅਸੀਂ ਸਾਰੇ ਇਕੱਠੇ ਹੋ ਕੇ ਆਪਣੀਆਂ ਧੀਆਂ ਦੀ ਸੁਰੱਖਿਆ ਕਰੀਏ ਕਿਉਂਕਿ ਧੀ ਚਾਹੇ ਹਿੰਦੂ ਦੀ ਹੋਵੇ ਚਾਹੇ ਸਿੱਖ ਦੀ ਚਾਹੇ ਗਰੀਬ ਦੀ ਜਾਂ ਅਮੀਰ ਦੀ ਧੀ ਸਭ ਦੀ ਸਾਂਝੀ ਹੁੰਦੀ ਹੈ ਅਤੇ ਆਪਣੇ ਹੱਕਾਂ ਦੀ ਰਾਖੀ ਕਰੀਏ, ਸੰਵਿਧਾਨ ਨੂੰ ਬਚਾਈਏ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।

ਉਨ੍ਹਾਂ ਦੋਸ਼ੀਆਂ ਨੂੰ ਬਚਾਉਣ ਲਈ ਯੂ.ਪੀ ਸਰਕਾਰ ਅਤੇ ਪੁਲਸ ਦੀ ਘਿਨਾਉਣੀ ਅਤੇ ਸ਼ਰਮਨਾਕ ਹਰਕਤ ਦੀ ਸਖ਼ਤ ਸਬਦਾਂ 'ਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਚਾਰੋਂ ਦੋਸ਼ੀਆਂ ਨੂੰ ਤੁਰੰਤ ਫਾਂਸੀ ਦਿੱਤੀ ਜਾਵੇ ਅਤੇ ਇਨ੍ਹਾਂ ਨੂੰ ਬਚਾਉਣ ਵਾਲੇ ਆਗੁਆਂ ਅਤੇ ਪੁਲਸ ਅਧਿਕਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ੍ਹਾਂ ਦਿੱਤੀ ਜਾਵੇ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਨੂੰ ਸਖ਼ਤ ਨਾਲ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰਨ ਦੇ ਨਾਲ ਨਾਲ ਪੁਲਸ ਦੀ ਗਸਤ ਤੇਜ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗੈਂਗ ਰੇਪ ਦਾ ਸ਼ਿਕਾਰ ਮ੍ਰਿਤਕ ਲੜਕੀ ਨੂੰ ਇਨਸਾਫ ਨਾ ਮਿਲਿਆਂ ਤਾਂ ਦੇਸ਼ ਦਾ ਸਮੂਚਾ ਅਨੁਸੂਚਿਤ ਭਾਈਚਾਰਾਂ ਸੜਕਾਂ ਉੱਪਰ ਹੋਵੇਗਾ ਅਤੇ ਵਾਲਮੀਕ ਸਮਾਜ ਦੀ ਅਗਲੀ ਰਣਨੀਤੀ ਯੂ.ਪੀ. 'ਚ ਜਾ ਕੇ ਧਰਨੇ ਦੇਣ ਦੀ ਹੈ। ਇਸ ਮੌਕੇ ਸਵਰਨ ਸਿੰਘ, ਦਰਸਨ ਸਿੰਘ, ਸਰਜੀਤ ਸਿੰਘ, ਪਰਵਿੰਦਰ ਸਿੰਘ, ਅਰਮਜੀਤ ਸਿੰਘ ਬੱਬੀ, ਜੰਟ ਦਾਸ਼ ਬਾਵਾ, ਸਤਿਗੁਰ ਸਿੰਘ, ਗਗਨ ਬਾਵਾ, ਲੱਖੀ ਕਲਿਆਣ, ਸੁਖਲਾਲ ਸਿੰਘ ਲਾਲੀ, ਗੋਲੂ ਗੁਪਤਾ, ਗਗਨ ਧਵਨ, ਕਰਮਜੀਤ ਸਿੰਘ ਬਖੋਪੀਰ, ਜੱਗੀ ਝਨੇੜੀ, ਕੁਲਦੀਪ ਕਪਿਆਲ ਅਤੇ ਹਨੀ ਸਹੋਤਾ ਸਮੇਤ ਕਈ ਹੋਰ ਨੌਜਵਾਨ ਹਾਜ਼ਰ ਸਨ।

Aarti dhillon

This news is Content Editor Aarti dhillon