ਬਠਿੰਡਾ: ਸੈਂਟਰਲ ਯੂਨੀਵਰਸਿਟੀ ’ਚ ਨਰਸ ਨੇ ਕੀਤੀ ਖ਼ੁਦਕੁਸ਼ੀ

04/05/2021 3:22:04 PM

ਬਠਿੰਡਾ (ਵਰਮਾ): ਬਠਿੰਡਾ ਸੈਂਟਰਲ ਯੂਨੀਵਰਿਸਟੀ ’ਚ ਇਕ ਨਰਸ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਐੱਸ.ਐੱਸ.ਓ. ਨੰਦਗੜ੍ਹ ਥਾਣਾ ਨੇ ਦੱਸਿਆ ਕਿ ਮਿ੍ਰਤਕ ਕੁੜੀ ਦੀ ਮਾਤਾ ਰੰਜੀਤ ਕੌਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਮਿ੍ਰਤਕ ਕੁੜੀ ਯੂਨੀਵਰਸਿਟੀ ’ਚ ਡਿਸਪੈਂਸਰੀ ’ਚ ਨੌਕਰੀ ਕਰ ਰਹੀ ਸੀ ਅਤੇ ਉਸ ਨੇ ਆਈਲੈਟਸ ਵੀ ਕੀਤੀ ਸੀ ਤੇ ਕੈਨੇਡਾ ਜਾਣਾ ਚਾਹੁੰਦੀ ਸੀ। ਪਰ ਉਸ ਦੇ ਦੋਸਤ ਚਲੇ ਗਏ ਇਹ ਕੁੜੀ ਨਹੀਂ ਜਾ ਸਕੀ। ਕਿਉਂਕਿ ਕੁੜੀ ਦੇ ਬੈਂਡ ਘੱਟ ਆਏ ਸਨ। ਜਿਸ ਕਾਰਨ ਕੁੜੀ ਡਿਪਰੈਸ਼ਨ ’ਚ ਰਹਿਣ ਲੱਗੀ।

ਇਸ ਲਈ ਕੱਲ੍ਹ ਰਾਤ ਨੂੰ ਡਿਸਪੈਂਸਰੀ ਦੇ ਰੂਮ ’ਚ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਅਸੀਂ ਮਿ੍ਰਤਕ ਕੁੜੀ ਦੇ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਹੈ। ਲਾਈਵ ਵਾਲੀ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਕੋਈ ਮੁੰਡੇ ਵਾਲੀ ਗੱਲ ਸਾਹਮਣੇ ਆਈ ਹੈ। ਕੁੜੀ ਦੀ ਮਾਂ ਨੇ ਦੱਸਿਆ ਕਿ ਅਜਿਹਾ ਕੁੱਝ ਵੀ ਨਹੀਂ ਦੱਸਿਆ। ਫਿਰ ਵੀ ਅਸੀਂ ਜਾਂਚ ਕਰ ਰਹੇ ਹਨ। ਫੱਤਾ ਮਾਲੋਕ ਜ਼ਿਲ੍ਹਾ ਮਾਨਸਾ ਦੀ ਰਹਿਣ ਵਾਲੀ ਹੈ।

Shyna

This news is Content Editor Shyna