ਡਿਊਟੀ ''ਚ ਲਾਪਰਵਾਹੀ ਵਰਤਣ ''ਤੇ ਸੈਂਟ੍ਰਲ ਜੇਲ ਦਾ ਵਾਰਡਨ ਸਸਪੈਂਡ

10/22/2019 8:20:06 PM

ਲੁਧਿਆਣਾ, (ਸਲੂਜਾ)— ਸੈਂਟ੍ਰਲ ਜੇਲ ਦੇ ਵਾਰਡਨ ਨੂੰ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਸਸਪੈਂਡ ਕਰ ਦਿੱਤਾ ਗਿਆ ਹੈ। ਤਲਾਸ਼ੀ ਦੌਰਾਨ ਫੜੇ ਮੋਬਾਇਲ ਦਾ ਕੇਸ ਪੁਲਸ ਨੂੰ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਵਾਰਡਨ ਹਰਦੇਵ ਸਿੰਘ ਜੇਲ ਡਿਓਢੀ 'ਚ ਦਰਬਾਨ ਦੀ ਡਿਊਟੀ ਕਰਨ ਲਈ ਰਾਤ ਦੇ ਸਮੇਂ ਦਾਖਲ ਹੋਇਆ, ਉਥੇ ਤਾਇਨਾਤ ਮੁਲਾਜ਼ਮ ਵੱਲੋਂ ਉਕਤ ਵਾਰਡਨ ਦੀ ਤਲਾਸ਼ੀ ਲੈਣ 'ਤੇ ਮੋਬਾਇਲ ਬਰਾਮਦ ਕੀਤੇ ਜਾਣ ਦੇ ਸਮੇਂ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ। ਜਦੋਂ ਜੇਲ ਦੇ ਨਾਈਟ ਅਧਿਕਾਰੀ ਪਰਵਿੰਦਰ ਸਿੰਘ ਨੇ ਉਕਤ ਵਾਰਡਨ ਨੂੰ ਕਿਸੇ ਨਸ਼ੇ ਸਬੰਧੀ ਪੁੱਛÎਗਿੱਛ ਕੀਤੀ ਤਾਂ ਉਹ ਬਦਸਲੂਕੀ ਕਰਨ ਲੱਗਾ। ਮਾਮਲਾ ਜੇਲ ਅਧਿਕਾਰੀ ਦੇ ਧਿਆਨ 'ਚ ਲਿਆ ਕੇ ਉਕਤ ਵਾਰਡਨ ਦਾ ਸਿਵਲ ਹਸਪਤਾਲ 'ਚ ਭੇਜ ਕੇ ਟੈਸਟ ਵੀ ਕਰਵਾਇਆ ਗਿਆ। ਮੈਡੀਕਲ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਜੇਲ ਦੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਕਿ ਏ.ਡੀ.ਜੀ.ਪੀ. (ਜੇਲ) ਪ੍ਰਵੀਨ ਕੁਮਾਰ ਸਿਨਹਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇਲ ਡਿਓਢੀ 'ਚ ਕਿਸੇ ਵੀ ਅਧਿਕਾਰੀ ਅਤੇ ਮੁਲਾਜ਼ਮ ਦਾ ਮੋਬਾਇਲ ਲਿਜਾਣਾ ਮਨ੍ਹਾ ਹੈ ਪਰ ਵਾਰਡਨ ਹਰਦੇਵ ਸਿੰਘ ਨੇ ਉਨ੍ਹਾਂ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ ਜਿਸ ਕਾਰਨ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਸਸਪੈਂਡ ਕਰ ਦਿੱਤਾ ਗਿਆ ਹੈ।

KamalJeet Singh

This news is Content Editor KamalJeet Singh