ਕੇਂਦਰੀ ਜੇਲ੍ਹ ’ਚੋਂ ਮੋਬਾਇਲ, ਤੰਬਾਕੂ ਅਤੇ ਸਿਗਰਟਾਂ-ਬੀੜੀਆਂ ਬਰਾਮਦ

03/21/2022 3:49:25 PM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਮੁਹਿੰਮ ਦੌਰਾਨ ਗੈਂਗਸਟਰ ਹਵਾਲਾਤੀ ਕੋਲੋਂ ਅਤੇ ਬਾਹਰੋਂ ਸੁੱਟੇ ਗਏ ਪੈਕਟਾਂ ’ਚੋਂ ਮੋਬਾਇਲ ਫੋਨ, ਤੰਬਾਕੂ ਦੀਆਂ ਪੁੜੀਆਂ, ਸਿਗਰਟਾਂ ਦੀਆਂ ਡੱਬੀਆਂ ਅਤੇ ਬੀੜੀਆਂ ਦੇ ਬੰਡਲ ਬਰਾਮਦ ਹੋਏ। ਇਸ ਸਬੰਧੀ ਥਾਣਾ ਸਿਟੀ ਦੇ ਐੱਚ. ਸੀ. ਬਲਬੀਰ ਸਿੰਘ ਨੇ ਕਿਹਾ ਕਿ ਪੁਲਸ ਨੂੰ ਲਿਖੇ ਪੱਤਰ ’ਚ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਨੇ ਦੱਸਿਆ ਕਿ ਬੈਰਕ ਨੰਬਰ 5 ਦੀ ਤਲਾਸ਼ੀ ਲੈਣ ’ਤੇ ਹਵਾਲਾਤੀ ਪ੍ਰਿੰਸ ਉਰਫ਼ ਮਨੀ ਤੋਂ ਇਕ ਮੋਬਾਇਲ ਬਰਾਮਦ ਹੋਇਆ ਤੇ ਜੇਲ੍ਹ ਦੇ ਬਾਹਰੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਟੇਪ ਨਾਲ ਲਪੇਟ ਕੇ ਸੁੱਟੇ ਪੈਕਟਾਂ 'ਚੋਂ ਤੰਬਾਕੂ ਦੀਆਂ 31 ਪੁੜੀਆਂ, 2 ਡੱਬੀਆਂ ਸਿਗਰਟਾਂ, 6 ਬੰਡਲ ਬੀੜੀਆਂ ਅਤੇ ਮੋਬਾਇਲਾਂ ਦੀਆਂ 2 ਬੈਟਰੀਆਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਦੇ ਪਿਛਲੇ ਟਾਇਰ ਥੱਲੇ ਆਇਆ ਸਾਈਕਲ ਸਵਾਰ


Harnek Seechewal

Content Editor

Related News