ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ ''ਚ ਗੈਂਗਸਟਰ ਤੋਂ ਮੋਬਾਇਲ ਫੋਨ ਬਰਾਮਦ

12/12/2020 11:01:03 AM

ਫਿਰੋਜ਼ਪੁਰ (ਕੁਮਾਰ): ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਹਾਈ ਸਕਿਓਰਟੀ ਜੋਨ ਵਾਰਡ ਤੋਂ ਜੇਲ੍ਹ ਪ੍ਰਸ਼ਾਸਨ ਵਲੋਂ ਇਕ ਗੈਂਗਸਟਰ ਤੋਂ ਟਚ ਸ੍ਰਕੀਨ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐੱਸ.ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਦੀ ਹਾਈ ਸਕਿਓਰਟੀਜੋਨ ਵਾਰਡ ਨੰ 2 ਦੇ ਅਹਾਤਾ ਸੈੱਲ ਨੰਬਰ 2 ਦੀ ਬੈਰਕ ਚੱਕੀ ਨੰਬਰ 3 ਦੀ ਤਲਾਸ਼ੀ ਲੈਣ 'ਤੇ ਉੱਥੇ ਬੰਦ ਇਕ ਗੈਂਗਸਟਰ ਹਵਾਲਾਤੀ ਪਲਵਿੰਦਰ ਸਿੰਘ ਉਰਫ਼ ਪਿਦਾ ਤੋਂ ਇਕ ਅੋਪੋ ਕਾਲੇ ਰੰਗ ਦਾ ਟੱਚ ਸ੍ਰਕੀਨ ਮੋਬਾਇਲ ਫੋਨ, ਜਿਸ 'ਚ ਸਿਮ ਕਾਰਡ ਅਤੇ ਬੈਟਰੀ ਸੀ ਬਰਾਮਦ ਹੋਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਸਾਵਨ ਸਿੰਘ ਵਲੋਂ ਭੇਜੀ ਗਈ ਲਿਖ਼ਤੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਗੈਂਗਸਟਰ ਪਲਵਿੰਦਰ ਸਿੰਘ ਉਰਫ ਪਿਦਾ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।


Shyna

Content Editor

Related News